ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

38

ਤੂੰ ਐਡੀ ਭਾਰੀ ਰਕਮ ਕਿਸ ਨੂੰ ਸੌਂਪ ਆਇਆ ਹੈਂ? ਕਾਸਮ ਨੇ ਉਸ ਨੂੰ ਆਪਣਾ ਸਾਈਂ ਜਾਣਕੇ ਅਤੇ ਉਸਦੇ ਮੂੰਹੋਂ ਪਰਦੇਸੀ ਦਾ ਸ਼ਬਦ ਸੁਣਕੇ ਅਤੇ ਇਹ ਵਿਚਾਰ ਕੇ ਕਿ ਆਜ਼ਮ ਮੇਰੇ ਨਾਲ ਮੌਜੂ ਕਰਦਾ ਹੈ, ਹੱਸ ਕੇ ਉੱਤਰ ਦਿੱਤਾ ਕਿ ਮਹਾਰਾਜ ਮੈਨੂੰ ਤਾਂ ਇਹੋ ਇਕ ਭਾਰੀ ਰਕਮ ਸੌਂਪੀ ਗਈ ਹੈ, ਕਿ ਮੈਂ ਆਪ ਨੂੰ ਘਰ ਸੱਦ ਲਿਆਵਾਂ, ਕਿ ਆਪ ਮੇਰੀ ਸਾਇਣ ਅਤੇ ਸਾਇਣ ਦੀ ਭੈਣ ਨਾਲ ਬੈਠ ਕੇ ਪਸਾਦ ਛਕੋ॥

ਅਤਿ ਅਧੀਰ ਅਤਿ ਬਿਕਲ ਚਿੱਤ ਠੋਕੀ ਇੱਕ ਚਪੇੜ
ਆਇ ਪਰਾਏ ਦੇਸ ਮੇਂ ਨਿਤ ਉੱਠ ਕਰਦਾ ਛੇੜ।

ਇਹ ਸੁਨ ਆਜ਼ਮ ਨੇ ਅਤਿ ਅਧੀਰ ਅਤੇ ਤੱਤਾ ਹੋ ਕੇ ਕਾਸਿਮ ਦੇ ਮੂੰਹ ਪੁਰ ਚਪੇੜ ਮਾਰੀ। ਧੱਪਾ ਖਾ ਘਰ ਨੂੰ ਦੌੜਿਆ, ਅਤੇ ਜਾ ਆਪਣੀ ਸਾਇਨ ਨੂੰ ਕਿਹਾ ਕਿ ਸਾਈਂ ਤਾਂ ਆਉਣੋਂ ਮੂਲ ਰਿਹਾ, ਕਹਿੰਦਾ ਹੈ ਕਿ ਮੇਰੀ ਤਾਂ ਕੋਈ ਰੰਨ ਨਹੀਂ॥

ਇਹ ਸੁਣ ਨੂਰਭਰੀ ਸ਼ਾਮਵਾਸੀ ਆਜ਼ਮ ਦੇ ਘਰੋਂ ਵੱਡੀ ਤਪੀ ਅਤੇ ਬੋਲੀ ਕਿ ਮੈਂ ਥੀਂ ਹਟ ਕੇ ਮੇਰਾ ਸਾਈਂ ਹੋਰ ਵਿਵਾਹ ਕੀਤਾ ਚਾਹੁੰਦਾ ਹੈ, ਐਂਨਾ ਕਹਿ