ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
40
( 80 ) ਇੱਕ ਨ ਸੁਣੀ। ਓੜਕ ਨੂੰ ਉਸ ਤੋਂ ਹੋਰ ਕੁਝ ਨਾ ਬਨ ਆਈ ਉੱਠਕੇ ਤੁਰ ਪਿਆ ਅਤੇ ਕਾਸਿਮ ਨੂੰ ਨਾਲ ਲੈ ਭਰਾ ਦੇ ਘਰ ਜਾ ਤਿਸ ਦੀ ਭੈਣ ਅਰ ਭਰਜਾਈ ਨਾਲ ਬੈਠਕੇ ਪ੍ਰਸਾਦ ਪਾਇਆ॥ ਇੱਧਰ ਨੂਰਭਰੀ ਉਸ ਨੂੰ ਸਾਈਂ ੨ ਕਰਕੇ ਅਤੇ ਸੁਹਾਵੀ ਭਰਾ ੨ ਕਰਕੇ ਸੱਦਦੀ ਰਹੀ । ਅੱਗੋਂ ਉਹ ਇਹ ਹਾਲ ਦੇਖ ਵਡਾ ਅਚੰਭਾ ਕਰਦਾ, ਸੋਚਿਆ ਕਿ ਨੀਂਦ ਵਿਖੇ ਵਿਵਾਹ ਹੋਗਿਆ ? ਕਿ ਹੁਣ ਮੈਂ ਸ੍ਵਪਨ ਵਿੱਚ ਹਾਂ ? ਅਤੇ ਇਸ ਦਾ ਕਾਸਿਮ ਜੋ ਨਾਲ ਗਿਆ ਸਾ ਇਸ ਤੇ ਵਧੇਰੇ ਹੈਰਾਨ ਹੋਇਆ ਕਿ ਜਾਂ ਉਨ ਡਿੱਠਾ ਕਿ ਉਸ ਦੇ ਭਰਾਓ ਦੀ ਵਹੁਟੀਬੀ ਆ ਕੇ ਉਸਨੂੰ ਆਪਣਾ ਸਾਈਂ ਕਹਿੰਦੀ ਹੈ। ਜਾਂ ਰੂਮੀ ਆਜ਼ਮ ਆਪਣੀ ਭਾਬੀ ਦੇ ਪਾਸ ਬੈਠਾ ਰਸੋਈ ਜਿਉਂ ਰਿਹਾ ਸੀ ਉਸ ਵੇਲੇ ਉਸ ਦਾ ਭਰਾਓ ਜੋ ਨੂਰਭਰੀ ਦਾ ਘਰ ਵਾਲਾ ਸਾ, ਆਪਣੇ ਕਾਸਮ ਨੂੰ ਨਾਲ ਲੈਕੇ ਰੋਟੀ ਖਾਣ ਆਇਆ ਅਤੇ ਬੂਹਾ ਹਿਲਾਇਆ ਅਤੇ ਕੁੰਡਾ ਖੜਕਾਇਆ। ਨੌਕਰਾਂ ਨੇ ਉਨ੍ਹਾਂ ਦੇ ਖੜਕਾ- ਣ ਪਰ ਕੁਝ ਧ੍ਯਾਨ ਨਾ ਕੀਤਾ ਕਿਉਂਕਿ ਨੂਰਭਰੀ ਨੇ ਹਿ ਛੱਡਿਆ ਸਾ, ਕਿ ਭਾਵੇਂ ਕੋਈ ਆਵੇ ਕੁੰਡੀ ਨਹੀਂ