ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
54
( ੫੪ ) ਬੁੱਧਿਮਾਨ ਮਹੰਤਣੀ ਨੇ ਸਾਰੀ ਗੱਲ ਸੁਣੀ ਅਤੇ ਨੂਰਛਰੀ ਨੂੰ ਸੜੇ ਸੁਭਾਓ ਵਾਲੀ ਜਾਂਨ ਕੇ ਬੋਲੀ, ਇੱਸੇ ਲਈ ਡੇਰਾ ਸਾਈਂ ਝੱਲਾ ਹੋ ਗਇਆ ਹੈ । ਕਲਹਿਣੀ ਰੰਨ ਦੇ ਵਿਹੁ ਭਰੇ ਝੇੜੇ ਹਲਕਾਏ ਕੁੱਤੇ ਦਿਆਂ ਦੰਦਾਂ ਤੇ ਬੀ ਵਧੀਕ ਤਿੱਖੇ ਮਹੁਰੇ ਦੀ ਈਂ ਹੁੰਦੇ ਹਨ । ਪ੍ਤੀਤ ਹੁੰਦਾ ਹੈ ਕਿ ਤੇਰੀਆਂ ਚੀਕਾਂ ਅਤੇ ਤੇਰਿਆਂ ਝੇੜਿਆਂ ਕਰਕੇ ਉਸਨੂੰ ਨੀਂਦ ਨਹੀਂਪਈ, ਅਤੇ ਤਿਸਦਾ ਸਿਰ ਹੌਲਾ ਜਾਪਦਾ ਹੈ, ਅਤੇ ਇਸਦੇ ਭੋਜਨ ਵਿਖੇ ਤੇਰੇ ਮੋਹਨਿਆਂ ਦਾ ਚਮਕਾਰ ਸਾ, ਰੌਲੇ ਵਾਲਾ ਭੋਜਨ ਪਚਦਾ ਨਹੀਂ, ਇੱਸੇ ਕਰਕੇ ਇਹਨੂੰ ਇਹ ਰੋਗ ਹੋ ਗਇਆ । ਤੂੰ ਕਹਿੰਦੀ ਹੈਂ ਕਿ ਆਪਨਿਆਂ ਝਗੜਿਆਂ ਨਾਲ ਮੈਂ ਉਸ ਨੂੰ ਚੈਨ ਨਹੀਂ ਲੈਣ ਦਿੰਦੀ ਰਹੀ, ਸੋ ਸੁਖ ਤੇ ਨਿਰਾਸ ਹੋ, ਬੁਧਿ ਅਤੇ ਪ੍ਰਾਣਾਂ ਤੇ ਕਿਉਂ ਨਾ ਨਿਰਾਸ ਹੋਏ ਇਸ ਤੇ, ਇਹੋ ਗੱਲ ਨਿਕਲਦੀ ਹੈ ਕਿ ਤੇਰਿਆਂ ਹੀ ਝਗੜਿਆਂ ਨੇ ਇਸਨੂੰ ਕਮਲਿਆਂ ਕੀਤਾ ਹੈ। ਸੁਹਾਵੀ ਨੇ ਭੈਣ ਨੂੰ ਕਿਹਾ ਕਿ ਤੂੰ ਕਿਉਂ ਐਨੀਆਂ ਗੱਲਾਂ ਸੁਣਦੀ ਹੈਂ ਅਤੇ ਉੱਤਰ ਨਹੀਂ ਦਿੰਦੀ ਕਹੁ ਕਿ ਮੈਂ ਨਰਮੀ ਨਾਲ ਅਪਨੇ ਭਰਤੇ ਨੂੰ