ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

55

(44) ਸਮਝਾਉਂਦੀ ਰਹੀ, ਪਰ ਮਹੰਤਣੀ ਨੇ ਨੂਰਭਰੀ ਦਾ ਦੋਸ ਐਥੋਂ ਤੀਕੁਰ ਉੱਘਾ ਕਰ ਨਾ ਦੇ ਸੱਕੀ ॥

ਨੂਰਭਰੀ ਭਾਵੇਂ ਆਪਣਿਆਂ ਲੱਛਣਾਂ ਤੇ ਲੱਜਿਆਵਾਨ ਹੀ ਹੋਈ, ਫੇਰ ਬੀ ਇਹੋ ਕਹੇ, ਕਿ ਮੇਰੇ ਭਰਤੇ ਨੂੰ ਮੇਰੇ ਨਾਲ ਘੱਲ, ਪਰ ਮਹੰਤਣੀ ਨੇ ਕਿਸੇ ਨੂੰ ਆਪਨੇ ਅੰਦਰ ਨ ਵੜਨ ਦਿੱਤਾ ਅਤੇ ਨਾ ਇਸ ਵਿਚ ਰੇ ਦੁਖੀਏ ਨੂੰ ਉਸ ਕਲਹਿਣੀ ਰੰਨ ਦੇ ਹੱਥ ਸੌਂਪਿਆ, ਕਿ ਹਾ ਕਿ ਮੈਂ ਆਪੇ ਇਸਦੇ ਰੋਗ ਦਾ ਦਾਰੂ ਕਰ ਲਵਾਂਗੀ। ਐਨਾ ਕਹ ਅੰਦਰ ਚਲੀ ਆਈ, ਅਤੇ ਕੁੰਡੀ ਮਾਰ ਲੈਣ ਲਈ ਨੌਕਰਾਂ ਨੂੰ ਆਯਾ ਦੇ ਆਈ॥ ਇਸ ਰੌਲੇ ਗੌਲੇ ਦਾ ਦਿਨ, ਉਹ ਦਿਨ ਕਿ ਜਿਸ ਵਿਖੇ ਜੋੜਿਆਂ ਦੀ ਇਕ ਨੁਹਾਰ ਹੋਣ ਦੇ ਕਾਰਣ ਐਨੀਆਂ ਭੁੱਲਾਂ ਵਰਤਮਾਨ ਹੋਈਆਂ, ਬੁੱਢੇ ਮਾਮੂੰ ਦੀ ਛੋਟ ਦਾ ਦਿਨ ਬਤੀਤ ਹੋ ਗਇਆ, ਤ੍ਰਿਕਾਲਾਂ ਹੋ ਗਈਆਂ, ਸੰਗ੍ਯਾ ਪੈ ਗਈ, ਸੂਰਜ ਅਸਤ ਹੋਣ ਪੈ ਲੱਗਿਆ, ਰੁਪਏ ਦਾ ਕੋਈ ਢੁਕਾਓ ਨਾ ਢੁੱਕਿਆ, ਮੌਤ ਸਾਹਮਣੇ ਆ ਖਲੋਤੀ ॥