ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

59

( ੫੯ ) ਨੁਹਾਰ ਵਾਲੇ ਡਿੱਠਾ,ਤਾਂ ਓਵੇਂ ਇਨ੍ਹਾਂ ਸਾਰਿਆਂ ਛੇਦਾਂ ਦਾ ਅੰਤ ਪਾ ਲੀਤਾ, ਕਿਉਂਕਿ ਇਸ ਵਾਰਤਾਨੂੰ ਉਸ ਦਿਨ ਸਵੇਰੇ ਮਾਮੂੰ ਦੇ ਮੂੰਹੋਂ ਪਹਿਲਾਂ ਸੁਣ ਹੀ ਚੁਕਿਆ ਸੀ, ਬੋਲਿਆ ਪ੍ਰਤੀਤ ਹੁੰਦਾ ਹੈ ਕਿ ਇਹ ਦੋਵੇਂ ਜਣੇ ਮਾਮੂੰ ਦੇ ਪੁੱਤ੍ਰ ਹਨ ਅਤੇ ਓਹ ਦੋਵੇਂ ਤਿਨ੍ਹਾਂ ਦੇ ਚਾਕਰ ਹਨ । ਪਰਮੇਸ਼ਰ ਦੇ ਭੇਜੇ ਹੋਏ ਇਸ ਆਨੰਦ ਨੇ, ਕਿ ਜਿਸਦਾ ਕਿਸੇ ਨੂੰ ਬੀ ਯਾਨ ਨ ਸਾਂ, ਮਾਯੂੰ ਦੀ ਵਾਰਤਾ ਨੂੰ ਪੂਰਾ ਕਰ ਦਿੱਤਾ, ਅਤੇ ਓਹ ਵਾਰਤਾ ਜੋ ਉਸਨੇ ਸਵੇਰੇ ਆਪਣੇ ਮਰਣ ਦੇ ਅਤੇ ਟੱਬਰ ਦੇ ਵਿਛੋੜੇ ਦੇ ਸ਼ੋਕ ਵਿਖੇ ਆ ਕੇ ਕਹੀ ਸੀ, ਉਹੀ ਵਾਰਤਾ ਸੂਰਜ ਦੇ ਅਸਤ ਹੌਣ ਤੋਂ ਪਹਿਲੋਂ ਹੀ ਵੱਡੇ ਆਨੰਦ ਅਤੇ ਪ੍ਰਸੰਨਤਾ ਵਿਖੇ ਸੰਪੂਰਣ ਹੋਈ; ਕਿਉਂਕਿ ਮਹੰਤਣੀ ਦੇਵੀ ਨੇ ਕਿਹਾ ਕਿ ਮੈਂ ਕਈਆਂ ਵਰ੍ਹਿਆਂਤੇ ਗੁਆਚੀ ਹੋਈ ਮਾਮੂੰ ਦੀ ਇਸਤ੍ਰੀ ਅਤੇ ਦੋਹਾਂ ਪਿਆਰਿਆਂ ਆਜ਼ਿਮਾਂ ਦੀ ਮਾਤਾ ਹਾਂ ॥ ਦੋਹਰਾ ॥ ਮੈਂ ਜਣਨੀ ਹਾਂ ਇਨ੍ਹਾਂ ਦੀ, ਦੋਵੇਂ ਮੇਰੇ ਜਾਇ। ਕਈਆਂ ਵਰ੍ਹਿਆਂ ਦੇ ਗਏ, ਅੱਜ ਮਿਲੇ ਹਨ ਆਇ॥ ਜਾਂ ਮਾਛੀ ਵੱਡੇ ਆਜ਼ਮ ਅਤੇ ਕਾਸਮ ਨੂੰ ਉਸ ਕੌਲੋਂ ਖੋਹ ਕੇ ਲੈ ਗਏ ਤਾਂ ਓਹ ਅਵਧੂਤਾਂ ਦੀ ਇਕ