ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
60
( ੬੦ ) ਮੜ੍ਹੀ ਵਿੱਚ ਜਾ ਰਹੀ, ਅਤੇ ਉਸਦੇ ਸੁੱਚੇ ਸ੍ਵਭਾਵ ਅਤੇ ਪਵਿੱਤ੍ਰ ਚਲਣਾਂ ਕਰਕੇ ਉਨ੍ਹਾਂ ਨੇ ਉਸਨੂੰ ਉੱਥੇ ਮਹੰਤਣੀ ਬਣਾ ਦਿੱਤਾ ਅਤੇ ਉਪਕਾਰਣ ਹੋਣ ਕਰਕੇ ਪਰਦੇਸੀਆਂ ਦੇ ਭੁਲੇਖੇ, ਅਣਜਾਣੇ ਹੀ ਉਸਨੇ ਆਪਣੇ ਪੁੱਤ ਦੀ ਰੱਛਿਆ ਕੀਤੀ॥ ਵਰ੍ਹਿਆਂ ਦਿਆਂ ਵਿਛੜਿਆਂ ਹੋਇਆਂ ਦੇ ਮਿਲਣ ਤੇ ਜੋ ਆਨੰਦ ਅਤੇ ਮੰਗਲਾਚਾਰ ਹੋਣ ਲੱਗੇ, ਉਨ੍ਹਾਂ ਨੂੰ ਇਹ ਯਾਨ ਨ ਰਿਹਾ ਕਿ ਮਾਮੂੰ ਅਜੇ ਮੌਤ ਦੇ ਛੰਨ ਤੇ ਨਹੀਂ ਬਚਿਆ, ਪਰ ਜਾਂ ਇੱਕ ਦੂਏ ਨੂੰ ਮਿਲ ਗਿਲ ਕੇ ਥੌਹ ਥੌਹੀ ਬੈਠੇ, ਤਾਂ ਸ਼ਾਮ ਵਾਸੀ ਆਜ਼ਮ ਚੱਟੀ ਦੇ ਕੇ ਆਪਣੇ ਪਿਤਾ ਨੂੰ ਛੁਡਾਉਣ ਲੱਗਿਆ, ਪਰ ਕਾਜ਼ੀ ਨੇ ਮਾਮੂੰ ਦੀ ਚੱਟੀ ਨ ਲੀਤੀ,ਐਵੇਂ ਹੀ ਇਸਨੂੰ ਮੌਤਦੇ ਮੂੰਹੋਂ ਛੁੜਾ ਦਿੱਤਾ। ਮਹੰਤਣੀ ਅਤੇ ਤਿਸਦੇ ਮੁੜ ਲੱਭੇ ਹੋਏ ਕੰਤ ਅਤੇ ਬੱਚਿਆਂ ਸਣੇ ਕਾਜ਼ੀ ਧਰਮਸਾਲਾ ਵਿਖੇ ਗਇਆ ਅਤੇ ਉਨ੍ਹਾਂ ਸਭਨਾਂ ਦੇ ਮੂੰਹੋਂ ਉਨ੍ਹਾਂ ਦੀ ਵੱਖੋ ਵੱਖਰੀ ਕਥਾ ਸੁਣੀ,, ਇਹ ਦੋਵੇਂ ਕਾਸਮ ਬੀ ਇੱਕ ਦੂਏ ਨੂੰ ਵੇਖਕੇ ਕੁਝ ਘੱਟ ਪ੍ਰਸ਼ਨ ਨਾ ਹੋਇ, ਘੜੀ ਮੁੜੀ ਗਲ ਮਿਲਕੇ ਇੱਕ ਦੂਜੇ ਨੂੰ ਗਲਵਕੜੀਆਂ ਪਾਉਂਦੇ ਸੇ॥