ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੬੮ )
ਅਭੈ ਸਿੰਘ
ਸੰਮਤ ੧੭੮੧ ਵਿੱਚ ਮੁਹੰਮਦ ਸ਼ਾਹ ਪਾਤਸ਼ਾ ਨੇ ਅਜੈਸਿੰਘ ਨੂੰ ਮਾਰਵਾੜ ਦੀ ਗੱਦੀ ਦਾ ਤਿਲਕ ਦਿੱਤਾ ਤੇ ਆਪਨੇ ਹੱਥ ਨਾਲ ਉਸ ਦੇ ਲੋਕ ਨਾਲ ਤਲਵਾਰ ਗਾਤਰੇ ਸਨੇ ਬੱਧੀ ਤੇ ਜੜਾਊ ਕਟਾਰ ਉਸਦੀ ਪੈ ਂ ਨਾਲ ਲਟਕਾਈ ਅਤੇ ਚੌਰੀ,ਨੌਬਤ, ਨਗਾਰੇ ਤੇ ਹੋਰ ਅਨੇਕ ਵਡਮੁੱਲੀਆਂ ਵਸਤੂ ਬਖ਼ਸ਼ ਕੇ ਉਸਨੂੰ ਉਸਦੇ ਪਿਤਾ ਦੇ ਸਾਰੇ ਅਧਿਕਾਰ ਦਿੱਤੇ। ਨਗੌਰ ਦਾ ਦੇਸ ਉਸਦੀ ਸਨਤ ਵਿੱਚ ਲਿਖ ਦਿੱਤਾ, ਜੇਹੜਾ ਉਮਰੇ ਹੈ ਪੁੱਤਰ ਪਾਸੋਂ ਜ਼ਬਤ ਕੀਤਾ ਸੀ। ਇਹ ਸਭ ਕੁਛ ਲੈ ਪਾਤਸ਼ਾਹ ਦੀ ਪਰਸੰਨਤਾ ਦੇ ਨਾਲ ਅਭੈਸਿੰਘ ਆਪਨੀ ਰਾਜਧਾਨੀ ਨੂੰ ਤੁਰ ਆਇਆ। ਜੇਹੜੇ ੨ ਪਿੰਡ, ਗ ਪਾਸੋਂ ਲੰਘਦਾਸਾ ਡੀਵੀਆਂ ਜਲ ਦੇ ਪਾਤਰ ਲੈ ਲੈ ਮਿਲਦੀਆਂ ਸਨ।ਜਦ ਜੋਧਪੁਰ ਵਿਖੇ ਆ ਪਹੁੰਚਿ ਤਾਂ ਆਪਣੇ ਸਰਦਾਰਾਂ ਨੂੰ ਸਰੋਪਾ ਵੇ ਕਵੀਸ਼ਰਾਂ ਚਾਰਣਾਂ' ਤੇ ਪਰੋਹਤਾਂ ਨੂੰ ਧਨ ਅਤੇ ਪ੍ਰਿਥਵੀ ਦਾ ਕੀਤੀ॥