ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੯)
ਇਸ ਰਾਜੇ ਦਾ ਬ੍ਰਿਤਾਂਤ ਜੋ ਕਰਣ ਕਵੀਸ਼ ਨੇ ਲਿਖਿਆ ਹੈ`ਤੇ ਜਿਹਾ ਟੌਡ ਸਾਹਿਬ ਨੇ ਰਾਜਸਥਾਨ ਦ ਇਤਿਹਾਸ ਵਿੱਚ ਵਰਣਨ ਕੀਤਾ ਹੈ, ਅਸੀਂ ਲਿਖਦੇ ਹਾਂ॥
ਸੰਮਤ ੧੭੮੩ ਵਿੱਚ ਪਾਤਸ਼ਾਹ ਦਾ ਫੁਰਮਾਨ ਆਇਆ ਜੋ ਰਾਜਾ ਅਭੈ ਸਿੰਘ ਦਿੱਲੀ ਹਾਜ਼ਰ ਹੋਵੇ।ਰਾਜਾ ਦਿੱਲੀ ਜਾਂਦਾ ਰਸਤੇ ਵਿੱਚ ਆਪਨੇ ਦੇਸ ਵਿੱਚੋਂ ਦੀ ਲੰਘਦਾ,ਕਿਲਿਆਂ ਵਿੱਚ ਸੈਨਾ ਸਥਾਪਨ ਕਰਦਾਗਿਆ,ਤੇ ਪਰਜਾ ਦੇ ਦੁਖ ਦੂਰ ਕਰਦਾ ਹੋਇਆ ਸਭਨੀ ਥਾਈਂ ਬੰਦੋਬਸਤ ਕਰਦਾ ਗਿਆ। ਪਰਬਤ ਸਰ ਪਹੁੰਚਿਆਂ ਉਸਨੂੰ ਸੀਤਲਾ ਨਿਕਲ ਪਈ ਪਰ ਮਾਤਾ ਜੀ ਨੇ ਦਯਾ ਕੀਤੀ ਤੇ ਓਹ ਰਾਜੀ ਹੋ ਗਿਆ।
ਸੰਮਤ ੧੭੮੪ ਵਿੱਚ ਰਾਜਾ ਦਿੱਲੀ ਜਾ ਅੱਪੜਿਆ, ਖਾਨ ਦੌਰਾਨ ਜੋ ਵੱਡਾ ਸ਼ਾਹੀ ਅਮੀਰ ਸੀ, ਪਾਤਸ਼ਾਹ ਦੀ ਵੱਲੋਂ ਰਾਜਾ ਨੂੰ ਰਾਜਧਾਨੀ ਵਿੱਚ ਨਾਲ ਲਿਆਂਉਣ ਲਈ ਅੱਗੋਂ ਗਿਆ ਹੋਯਾ ਸਾ, ਤੇ ਜਦ ਸਾਮ੍ਹਨੇ ਆਇਆ ਤਾਂ ਪਾਤਸ਼ਾਹ ਨੇ ਆਖਿਆ, ਹੇ ਭਾਗਾਂ ਵਾਲੇ ਮਹਾਰਾਜ ਰਾਜੇਸਰ,ਜੀ ਆਉਂਦਿਆਂ ਨੂੰ ! ਅਸੀਂ ਵਡੇ ਚਿਰੀਂ ਮਿਲੇ ਹਾਂ,ਅਸੀਂ ਅੱਜ ਬੜੇ ਪ੍ਰਸੰਨ ਹੋਏ ਹਾਂ ਤੇ ਸਾਡੇ ਆਮ ਖ਼ਾਸ