ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
78
( ੭੮ ) ੧੨੦ ਸਰਦਾਰ ਤੇ ੫੦੦ ਸਵਾਰ ਕੰਮ ਆਏ ਤੇ ਸੱਤ ਸੌ ਘਾਇਲ ਹੋਏ॥ ਦੂਜੇ ਦਿਨ ਸਰਬੁਲੰਦ ਸਾਰਾ ਵਸਤ ਵਲੇਵਾਂ ਲੈ ਕੇ ਹਾਜ਼ਰ ਆ ਹੋਇਆ। ਸਰਬੁਲੰਦ ਨੂੰ ਆਗਰੇ ਭੇਜ ਦਿੱਤਾ ਤੇ ਆਪ ਅਭੈਸਿੰਘ ਪੰਜ ਕਰੋੜ ਰੁਪੈਯਾ ਤੇ ੧੪੦੦ ਤੋਪਾਂ ਤੇ ਅਨਗਿਨਤ ਮਾਲ ਅਸਬਾਬ ਲੈਕੇ ਆਪਨੀ ਰਾਜਧਾਨੀ ਨੂੰ ਤੁਰ ਗਿਆ ॥