ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( 77 )
ਡੇਰਿਆਂ ਵਿੱਚ ਬੈਠਕੇ ਲੜਾਈ ਦਾ ਨਤੀਜਾ ਦੇਖੋ ਕੀ ਹੁੰਦਾ ਹੈ । ਕੇਸਰ ਰਗੜ ਕੇ ਇਕ ਕਲਸਾ ਭਰ ਲੀਤਾ ਤੇ ਰਾਜਾ ਆਪਨੀ ਹੱਥੀਂ ਸਭਨਾਂ ਸਰਦਾਰਾਂ ਉੱਤੇ, ਜਿਉਂ ਜਿਉਂ ਉਹ ਲੰਘਦੇ ਜਾਨ,ਕੇਸਰ ਛਿਨਕਦਾ ਜਾਂਦਾ ਸੀ ॥
ਸਰਬੁਲੰਦ ਨੇ ਹਰ ਇਕ ਦਰਵਾਜੇ ਮੁੱਢ ਦੋ ਹਜ਼ਾਰ ਆਦਮੀ ਤੇ ਪੰਜ ਤੋਪਾਂ ਖੜੀਆਂ ਕੀਤੀਆਂ ਜਿਨ੍ਹਾਂ ਨੂੰ ਚਲਾਉਣ ਵਾਸਤੇ ਫ਼ਰੰਗੀ ਸਿਪਾਹੀ ਸਨ, ਉਸ ਦੇ ਪਾਸ ਅਪਨੇ ਸਰੀਰ ਦੀ ਰੱਖਿਆ ਲਈ ਫ਼ਰੰਗੀ ਸਿਪਾਹੀ ਦਾ ਤੁੰਮਨ ਸਾ। ਤਿੰਨ ਦਿਹਾੜੇ ਦੋਹੀਂ ਪਾਸੀਂ ਤੋਪਾਂ ਚਲਦੀਆਂ ਰਹੀਆਂ ਤੇ ਸਰਬੁਲੰਦ ਦਾ ਪੁੱਤਰ ਮਾਰਿਆ ਗਿਆ॥
ਓੜਕ ਨੂੰ ਬਖ਼ਤ ਸਿੰਘ ਨੇ ਹੱਲਾ ਕਰ ਦਿੱਤਾ ਤੇ ਸੂਰਬੀਰ ਡਾਹਡੀ ਜਾਨ ਤੋੜਕੇ ਲੜੇ ਰਾਜਪੂਤਾਂ ਦੇ ਚੰਗੇ ਚੰਗੇ ਸਰਦਾਰ ਮਾਰੇ ਗਏ। ਦੋਹਾਂ ਰਾਜ ਬੰਸੀਆਂ ਭਰਾਵਾਂ ਨੇ ਆਪਨੇ ਹੱਥ ਨਾਲ ਅਨੇਕ ਸਰਦਾਰ ਮਾਰੇ। ਗੱਲ ਕੀ ਸਰਬੁਲੰਦ ਭਾਂਜ ਖਾਕੇ ਮੁੜ ਗਿਆ ਤੇ ਅਭੈ ਸਿੰਘ ਦੀ ਜੈ ਹੋਈ। ਦੁਸ਼ਮਨ ਦੇ ਚਾਰ ਹਜਾਰ ਚਾਰ ਸੌ ਤ੍ਰਿਆਨਵੇਂ ਆਦਮੀ ਮਾਰੇਗਏ ਜਿਨ੍ਹਾਂ ਵਿੱਚੋਂ ਚੌਂਹ ਸੈਆਂ ਤੋਂ ਵਧੀਕ ਅਮੀਰ ਤੇ ਸਰਦਾਰ ਸਨ । ਅਭੈ ਸਿੰਘ ਦੇ