ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੭੬ )
ਪਾਇਆ । ਇਸੇ ਤਰ੍ਹਾਂ ਰਾਓ ਨਾਰਾਇਣਦਾਸ ਨੇ ਮਾਇਆਰਾਮ ਚੌਹਾਨ ਦੇ ਰਾਹੀਂ ਆਪਨੀ ਭਤੀਜੀ ਦਾ ਸਗਨ ਨਾਲ ੮ ਘੋੜੇ ੨ ਹਾਥੀਆਂ ਦਾ ਰੋਕ ਭੇਜਿਆ॥
ਦਿਉੜੇ ਦਾ ਸਰਦਾਰ ਵੀ ਆਪਨੀ ਫ਼ੌਜ ਲੈਕੇ ਨਾਲ ਤੁਰ ਪਇਆ ਤੇ ਚਲਾਚਲ ਸਿੱਧ ਪੁਰ ਦੇ ਪਾਸੋਂ ਦੀ ਹੋਕੇ ਸੁਰਸਤੀ ਦੇ ਕੰਢੇ ਪੁਰ ਡੇਰਾ ਜਾ ਲੱਗਾ ਇਸ ਥਾਂਉਂ ਤੋਂ ਸਰਬੁਲੰਦ ਪਾਸ ਇਕ ਦੂਤ ਭੇਜਿਆ ਤੇ ਇਹ ਆਖ ਭੇਜਿਆ ਜੋ ਸ਼ਾਹੀ ਮਾਲ ਅਸਬਾਬ ਤੋਪਾਂ ਤੇ ਹੋਰ ਸਾਰਾ ਦਾਰੂ ਸਿੱਕਾ ਹਾਜ਼ਰ ਕਰ ਅਤੇ ਸਰਕਾਰੀ ਮਾਮਲੇ ਤੇ ਰੁਪੱਯੇ ਦਾ ਲੇਖਾ ਭੁਗਤਾ, ਅਤੇ ਅਹਮਦਾਬਾਦ ਅਤੇ ਹੋਰਨਾਂ ਕਿਲਿਆਂ ਵਿੱਚੋਂ ਅਪਨੇ ਆਦਮੀ ਬਾਹਰ ਕੱਢ ਲੈ।ਉਸਨੇ ਭੀ ਆਬਰੂ ਵਾਲਾ ਉਤ੍ਰ ਦਿੱਤਾ, ਜੋ ਮੈਂ ਆਪ ਪਾਤਸ਼ਾਹ ਹਾਂ ਤੇ ਅਹਮਦਾਬਾਦ ਮੇਰੇ ਸਿਰ ਨਾਲ ਹੈ ॥
ਰਾਜਪੂਤਾਂ ਦੇ ਡੇਰੇ ਵਿੱਚ ਵਡੀ ਸਾਰੀ ਸਭਾ ਲੱਗੀ ਤੇ ਸਰਬੁਲੰਦ ਦੇ ਉੱਤ੍ਰ ਪੁਰ ਚਰਚਾ ਹੋਕੇ ਲੜਾਈ ਦਾ ਨਿਰਨਾ ਹੋਇਆ ਸਾਰੇ ਸਰਦਾਰ ਜੁੱਧ ਜੁੱਧ ਪੁਕਾਰ ਪਏ। ਬਖਤਸਿੰਘ ਨੇ ਖੜਾ ਹੋਕੇ ਆਖਿਆ ਜੋ ਜੁੱਧ ਦਾ ਆਰੰਭ ਮੈਂ ਕਰਾਂਗਾ ਤੇ ਮੇਰਾ ਰਾਜਾ ਭਰਾ ਤੇ ਹੋਰ ਸਾਰੇ