ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
81
॥ਦੋਹਰਾ॥
ਬਿਨ ਬੂਝੇ ਨਾ ਸਚਿਵ ਕੋ ਕਹਨੀ ਚਾਹੀਏ ਬਾਤ
ਬੁਝੇ ਪਰਮਿਤ ਸਤਯ ਪ੍ਰਿਯ ਅਪਯ ਪਥ ਬਤਾਤ॥
ਝੂਏ ਪਰ ਮੰਤ੍ਰੀ ਜੋਊ ਕਹੇ ਨ ਚਿਤ ਕੀ ਬਾਤ
ਤਾਂਕੋ ਰਿਪੁ ਸਮ ਜਾਨੀਏ ਪ੍ਰਿਯ ਬਾਦੀ ਲਖ ਤਾਭ॥
ਤਾਂਤੇ ਬੈਠ ਇਕਾਂਤ ਮੇਂ ਰਾਜ ਮੰਭ ਕਰਨੀਯ।
ਯਾਂਕਾ ਹਮ ਨਿਰਯ ਕਰੇਂ ਕਾਰਣ ਸਮੇਂ ਕਮਣੀਯ॥
ਇਸ ਬਾਤ ਨੂੰ ਸੁਨਕੇ ਮੇਘਵਰਨ ਨੇ ਆਪਣੇ ਪੰਜਾਂ ਵਜ਼ੀਰਾਂ ਨੂੰ ਬੁਲਾਕੇ ਹਰ ਇਕ ਤੋਂ ਵੱਖ ਵੱਖ ਪੁੱਛਆ, ਜਿਨ੍ਹਾਂ ਦੇ ਇਹ ਨਾਮ ਸੇ, ਊਜੀਵੀ ੧, ਸੰਜੀਵੀ ੨, ਅਨਜੀਵੀ ੩, ਪ੍ਰਜੀਵੀ ੪, ਚਿਰੰਜੀਵੀ ੫। ਸਭਨਾਂ ਤੋਂ ਪਹਿਲੇ ਉਜੀਵੀ ਨੂੰ ਪੁੱਛਿਆ, ਆਪ ਦੀ ਇਸਵਿਖ੍ਯ ਵਿੱਚ ਕਿਆ ਸੰਮਤਿ ਹੈ, ੳਜੀਵੀ ਝੋਲਿਆ, ਮਹਾਰਾਜ! ਬਲ ਵਾਲੇ ਨਾਲ ਯੁੱਧ ਨਹੀਂ ਕਰਨਾ ਚਾਹੀਦਾ, ਕਿਉਂ ਜੋ ਓਹ ਬੜਾ ਬਲੀ ਅਰ ਸਮ੍ਯ ਪਰ ਮਾਰਨ ਵਾਲਾ ਹੈ। ਇਸ ਪਰ ਕਿਹਾ ਭੀ ਹੈ। ਯਥਾ:−
॥ਦੋਹਰਾ॥
ਹੋਤ ਨਮ੍ਰ ਜੋ ਬਲੀ ਸੇਂ ਸਮਾ, ਪਾਇ ਮਹੰਤ
ਤਾਂਕੀ ਸੰਪਤ ਨਦੀ ਵਤ ਨਹਿ ਪ੍ਰਤਿਕੂਲ ਚਰੰਤ॥