ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

82

ਧਰਮੀ ਬਲਯੁਤ ਯੁੱਧ ਜਿਤ ਪੁਨ ਬਹੁ ਮਿੱਤ੍ਰ ਨ ਸਾਥ
ਤਾਂਸੋ ਯੁਧ ਨ ਕੀਜੀਏ ਮੇਲ ਕਰੋ ਸ਼ਿਵ ਨਾਥ॥
ਦੁਸ਼ਟ ਸੰਗ ਭੀ ਮੇਲ ਕਰ ਲਖ ਨਿਜ ਪ੍ਰਾਨ ਬਿਨਾਸ।
ਪ੍ਰਾਲਰਹੇ ਸਭ ਕੁਛ ਮਿਲੇ ਐਸੋ ਧਰ ਬਿਸ੍ਵਾਸ॥

ਹੇ ਪ੍ਰਭੋ! ਓਹ ਤਾਂ ਅਨੇਕ ਯੁਧਾਂ ਵਿਖੇ ਜਿੱਤਿਆ ਹੋਇਆ ਹੈ, ਇਸ ਲਈ ਉਸਦੇ ਨਾਲ ਮੇਲ ਕਰਨਾ ਜੋਗ ਹੈ ਕਿਉਂ ਜੋ ਰਾਜਨੀਤਿ ਵਿੱਚ ਲਿਖਿਆ ਹੈ। ਯਥਾ:—

॥ਦੋਹਰਾ॥

ਅਨੇਕ ਯੁਧ ਜੇਤਾ ਜਬੀ ਜਾ ਸੇ ਕਰਤਾ ਮੇਲ।
ਤਬ ਤਾਂਕੇ ਡਰ ਸਭ ਸਬ ਮਿਲ ਹੈਂ ਤਿਸੇ ਅਪੇਲ॥
ਜਯ ਕਾ ਸਾ ਹੈ ਸਦਾ ਆਹਵ ਮੇਂ ਸੁਨ ਵਾਤ।
ਤਾਂਤੇ ਸਮ ਸੇ ਮੇਲ ਕਰ ਸੂਰ ਗੁਰੁ ਐਸ ਬਤਾਤ॥
ਯੋਧਨ ਕੋ ਸੰਗ੍ਰਾਮ ਮੇਂ ਜੀਤ ਬਿਖੇ ਸੰਦੇਹ।
ਤੀਨ ਯਤਨ ਕਰ ਅੰਤ ਮੇਂ ਯੁਧ ਬੀਚ ਮਨ ਦੇਹ॥
ਸਮ ਸੇ ਮਿਲੇ ਨ ਮਾਨ ਕਰ ਜੋ ਵਾਂਸੇ ਹਿਤ ਹੋਇ।
ਕਾਚੇ ਘਟ ਇਮ ਮਾਨ ਅਸੁ[1] ਨਾਸ ਕਰਤ ਹੈ ਦੋਇ॥
ਨਿਰਬਲ ਕਾ ਬਲਵਾਨ ਸੇ ਯੁਧ ਮ੍ਰਿਤੁਿ ਹਿਤ ਜਾਨ।
ਯਥਾ ਉਪਲ ਘਟ ਨਾਸਹਿਤ ਰਹਿਤ ਤਥਾ ਬਲਵਾਨ


  1. ਪ੍ਰਾਨ