ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੯ )

ਪੜ੍ਹਿਆ ਕਰਦਾ ਜਿਨ੍ਹਾਂ ਵਿੱਚ ਸਮੁੰਦਰ ਦੀ ਜਾਤ੍ਰਾ ਦਾ ਬ੍ਰਿਤਾਂਤ ਹੁੰਦਾ ਹੈ। ਓੜਕ ਨੂੰ ਇਕ ਅਜਿਹਾ ਮੌਕਾ ਆਪ ਮੁਹਾਰਾ ਆ ਮਿਲਿਆ ਜਿਸ ਕਰਕੇ ਮੇਰੀ ਚਰੋਕਨੀ ਆਸਾ ਪੂਰਨ ਹੋਈ। ਮੇਰੇ ਪਿਤਾ ਨੂੰ ਇਕ ਜਹਾਜ਼ ਦੀ ਕਮਾਨ ਮਿਲ ਗਈ ਜਿਸਨੇ ਥਾਵਾਂ ਲੱਭਨ ਲਈ ਜਮੀਨ ਦੇ ਗਿਰਦੇ ਜਾਤ੍ਰਾ ਕਰਨੀ ਸੀ। ਤੇ ਹੁਨ ਮੇਰੀ ਅਵਸਥਾ ਅਜਿਹੀ ਹੋ ਗਈ ਸੀ ਜੋ ਮੈਂ ਪਾਠਸ਼ਾਲਾ ਛੱਡਕੇ ਕਿਸੇ ਆਹਰੇ ਲੱਗਾਂ। ਮੇਰੇ ਪਿਤਾ ਨੇ ਠਾਨ ਲਿਆ ਜੋ ਮੈਨੂੰ ਆਪਨੇ ਨਾਲ ਲੈ ਜਾਵੇ ਤੇ ਮੈਨੂੰ ਲਿਖ ਭੇਜਿਆ ਜੋ ਮੈਂ ਉਸਨੂੰ ਬ੍ਰਸ਼ਟ ਵਿੱਚ ਆ ਮਿਲਾਂ ਜਿੱਥੋਂ ਜਹਾਜ ਅਗਲੇ ਮਹੀਨੇ ਚਲ ਪੈਨਾ ਸਾ, ਇਸ ਖਬਰ ਨੇ ਮੈਨੂੰ ਮਾਰੇ ਅਨੰਦ ਦੇ ਆਪ ਥੀਂ ਬਾਹਰ ਕਰ ਦਿੱਤਾ। ਤਿਆਰੀ ਕਰਕੇ ਮੈਂ ਆਪਨੇ ਦਯਾਲੂ ਉਸਤਾਦ ਪਾਸੋ ਪਰਵਾਨਗੀ ਲਈ ਤੇ ਉਸਨੇ ਅਸੀਸ ਦਿੱਤੀ ਨਾਲ ਆਖਿਆ ਸੁ ਤੇਰੀ ਜਾਤ੍ਰਾ ਸਫਲ ਹੋਵੇ। ਮੈਂ ਝੱਟ ਬ੍ਰਸ਼ਟ ਜਾ ਪਹੁੰਚਿਆ। ਤੁਰ ਪੈਨ ਦਾ ਵੇਲਾ ਬੀ ਝਬਦੇ ਆ ਗਿਆ। ਤੇ ਸਾਡਾ ਜਹਾਜ ਜਿਸ ਦਾ ਨਾਓਂ ਬਡਲੀ ਸਾ ਲੰਗਰ ਚੁਕਕੇ ਤੁਰ ਪਿਆ। ਹੁਨ ਸਮੁੰਦਰ ਵਿੱਚ ਸਾਡਾ ਪਰਵੇਸ਼ ਨਿਸ਼ਚਾ ਕਰਕੇ ਹੋ ਗਿਆ॥