ਇਹ ਸਫ਼ਾ ਪ੍ਰਮਾਣਿਤ ਹੈ
( ੯੮ )
ਭੂਗੋਲ ਦੇ ਗਿਰਦੇ ਦੀ ਇਕ
ਜਾਤ੍ਰਾ ਵਿਚੋਂ ਕਹਾਣੀਆਂ
॥ ਭਾਗ ੧ ॥
ਮੈਂ ਜਦ ਪਹਿਲੇ ਪਹਿਲ ਸਮੁੰਦਰ ਵੇਖਿਆ ਸਾ ਤਦ ਮੈਂ ਬਹੁਤ ਛੋਟਾ ਸਾ ਤੇ ਮੈਂ ਉਸ ਨਜਾਰੇ ਦੀ ਮਹੱਤਤਾ ਦੇਖ ਕੇ, ਵੱਡਾ ਅਚਰਜ ਹੋਇਆ ਜਿਹਾ ਕੁ ਸੱਭੇ ਹੁੰਦੇ ਹੋਨਗੇ, ਤੇ ਉਸ ਥੀਂ ਮੈਨੂੰ ਪ੍ਰਮੇਸ਼੍ਵਰ ਦੀ ਅਨੰਤ ਸ਼ਕਤਿ ਦਾ ਅੱਗੇ ਨਾਲੋਂ ਵਧਕੇ ਅੰਦਾਜਾ ਪਰਤੀਤ ਹੋਇਆ। ਉਸ ਦਿਨ ਮੈਂ ਲਹਿਰਾਂ ਵੱਲ ਤਕਦਾ ਰਿਹਾ ਜੋ ਕੋਈ ਦੂਰ ਸਾਰੀ ਜਹਾਜ਼ ਨਜਰੀ ਪੈ ਜਾਂਦਾ ਤਾਂ ਮੈਂ ਉਸ ਦੇ ਵੱਲ ਤੱਕਦਾ ਰਹਿੰਦਾ ਜਦ ਤੀਕੁਰ,ਉਹ ਨਜ਼ਰੋਂ ਦੂਰ ਨ ਹੋ ਜਾਂਦਾ॥
ਉਸ ਦਿਹਾੜੇ ਥੀਂ ਮੇਰੀ ਪੱਕੀ ਆਸਾ ਹੋਈ ਜੋ ਮੈਂ ਸਮੁੰਦਰ ਦੀ ਜਾਤ੍ਰਾ ਕਰਾਂ। ਰਾਤੀ ਸ੍ਵਪਨੇ ਵਿੱਚ ਭੀ ਮੈਂ ਸਮੁੰਦਰਾਂ ਵਿੱਚੋਂ ਦੀ ਦੂਰ ਦੂਰ ਦੇਸ਼ਾਂ ਤੇ ਦੂਜੇ ਅਰਧ ਗੋਲ ਨੂੰ ਜਾਇਆ ਕਰਦਾ ਸੀ ਅਤੇ ਦਿਨੇ ਉਹ ਪੋਥੀਆ