ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੧)

ਸ਼ਕਰ ਖੋਰਾ ਪਰਗਟ ਹੋ ਪਿਆ ਤੇ ਓਸ ਦੇ ਸਾਥ ਨਾਲ ਅਸੀਂ ਆਇਰਲੈਂਡ ਦੇ ਪੱਛਮੀ ਕੰਢੇ ਦੇ ਗਿਰਦੇ ਜਹਾਜ ਚਲਾਉਂਦੇ ਚੱਲੇ ਤੇ ਦਸਾਂ ਦਿਹਾੜਿਆਂ ਵਿੱਚ ਬਿਸਕੇ ਸਾਗਰ ਜਾ ਪੁੰਨੇ। ਹਸਪਾਨੀਆਂ ਤੇ ਪੁਰਤਗਾਲ ਦੇ ਪ੍ਰਾਯਾ ਦ੍ਵੀਪ ਦੂਰ ਪਿੱਛੇ ਰਹਿ ਗਏ। ਮੈਨੂੰ ਇਹ ਪਛਤਾਵਾ ਲੱਗਾ ਜੋ ਅਸੀਂ ਇਨ੍ਹਾਂ ਸੁਹਾਉਨੇ ਦੇਸ਼ਾਂ ਦੇ ਕਿਸ ਵਿਸ੍ਰਾਮ ਘਾਟ ਪੁਰ ਨਾ ਠੈਰੇ, ਪਰ ਸਾਡੇ ਠਹਿਰਨ ਦੀ ਪਹਿਲੀ ਥਾਓਂ ਅਜ਼ੋਰ ਦੀਪ ਸੀ। ਜਦ ਅਸੀਂ ਬਹੁਤ ਸਾਰਾ ਸਮੁੰਦਰ ਲੰਘ ਚੁੱਕੇ ਤਾਂ ਉਸੇ ਮਲਾਹ ਨੇ, ਜੇਹੜਾ ਜਹਾਜ ਦੇ ਉੱਪਰਲੇ ਸਿਰੇ ਖਲਾ ਹੋਇਆ ਦੇਖਦਾ ਸਾ, ਅਵਾਜ ਕੀਤੀ-ਉਹ ਜ਼ਮੀਨ ਨਜਰ ਆਈ॥

ਹੁਨ ਤਾਂ ਹੋਰ ਕਈ ਮਨੁੱਖ ਜਮੀਨ, ਜਮੀਨ ਬੋਲ ਉੱਠੇ ਤੇ ਕੁਝ ਚਿਰ ਮਗਰੋਂ ਅਸੀਂ ਪਾਇਕੋ ਦ੍ਵੀਪ ਤੇ ਜਾ ਲੱਗੇ,ਜੇਹੜਾ ਅਜ਼ੋਰ ਦ੍ਵੀਪਾਂ ਵਿੱਚੋਂ ਅੱਤ ਮਸ਼ਹੂਰ ਸਾ। ਉਸਦੇ ਨਾਓਂ ਦਾ ਅਰਥ ਪਹਾੜ ਦੀ ਚੋਟੀ ਹੈ ਤੇ ਇਹ ਨਾਓਂ ਇਸ ਲਈ ਪਿਆ ਜੋ ਇਹ ਸਾਰਾ ਦ੍ਵੀਪ ਨਿਰਾ ਪਹਾੜ ਦਾ ਹੀ ਬਨਿਆ ਹੋਇਆ ਹੈ, ਜੇਹੜਾ ਸਮੁੰਦਰ ਦੇ ਕੰਢਿਓਂ ਲੈ ਕੇ ਉੱਪਰ ਨੂੰ ਵਧ ਗਿਆ ਹੈ,ਤੇ ਜਦ ਸਿਆਲ ਵਿਚ ਇਸ ਦੀ ਬਰਫ ਵਾਲੀ ਟੀਸੀ ਉੱਤੇ