( ੧੦੨ )
ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਵੱਡਾ ਸੁਹਾਉਨਾ ਨਜਰ ਆਉਂਦਾ ਹੈ। ਇੱਥੇ ਅਸੀਂ ਜਿੰਨਾਂ ਚਿਰ ਪਾਣੀ ਲੈਨ ਲਈ ਲੱਗਾ ਉੱਨਾਂ ਚਿਰ ਠਹਿਰੇ, ਫੇਰ ਅੱਗੇ ਨੂੰ ਬਰਮੂੰਡਿਆਂ ਵੱਲ ਚਲ ਪਏ, ਥੋੜਿਆਂ ਸਪਤਾਹਾਂ ਦੀ ਜਾਤ੍ਰਾ ਪਿਛੋਂ ਅਸੀਂ ਉਨ੍ਹਾਂ ਸੁੰਦਰ ਦ੍ਵੀਪਾਂ ਤੇ ਜਾ ਪਹੁੰਚੇ, ਓੁਹ ਇਉਂ ਜਾਪਦੇ ਸਨ ਜਿਵੇਂ ਅਤਲਾਂਤਕ ਸਾਗਰ ਵਿੱਚ ਕਿਸੇ ਨੇ ਬਾਗ ਲਿਆ ਧਰੇ ਹਨ ਤੇ ਓਹਨਾਂ ਦੀ ਹਰਿਆਵਲ ਅੱਖਾਂ ਨੂੰ ਅਨੰਦ ਦਾਇਕ ਸੀ, ਜੇਹੜੀਆਂ ਸਮੁੰਦਰ ਵਿੱਚ ਜਲ ਤੇ ਆਕਾਸ਼ ਥੀਂ ਸਿਵਾ ਹੋਰ ਕੁਝ ਨ ਸਾ ਵੇਖਦੀਆਂ। ਬਰਮੂੰਡੇ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਹੈਨ। ਉੱਥੇ ਇਕ ਗਵਰਨਰ ਛੱਡਿਆ ਹੋਇਆ ਹੈ। ਵੱਸੋਂ ਉੱਥੇ ਹਬਸ਼ੀਆਂ ਦੀ ਹੈ ਜੇਹੜੇ ਪਹਿਲੇ ਗੋੱਲੇ ਸਨ, ਪਰ ਹੁਨ ਖੁਲ੍ਹੇ ਹਨ ਅਤੇ ਜਾਂ ਓਹ ਖੇਤੀ ਵਾੜੀ ਕਰਦੇ ਹਨ ਜਾਂ ਮਾਛੀ ਹਨ। ਸਾਨੂੰ ਉਹ ਭਲੇ ਮਾਨਸ ਤੇ ਦਯਾਵਾਨ ਨਜਰ ਆਏ, ਬਹੁਤੇ ਕੰਗ ਹੀ ਸਨ। ਪਰ ਜੋ ਥੋੜਾ ਬਹੁਤਾ ਉਨ੍ਹਾਂ ਦੇ ਪਾਸ ਸਾ ਉਨ੍ਹਾਂ ਨੇ ਸਾਡੇ ਅੱਗੇ ਭਾਓ ਪਰੀਤ ਨਾਲ ਲਿਆ ਧਰਿਆ॥
ਇਨ੍ਹਾਂ ਸੁਹਾਵਨੇ ਦੀਪਾਂ ਨੂੰ ਛੱਡਕੇ ਮੁੜ ਅਸੀਂ ਖੁਲ੍ਹੇ ਸਮੁੰਦਰ ਵਿੱਚ ਜਾ ਵਗੇ। ਅੱਗੇ ਪਾਣੀ ਹੀ ਪਾਣੀ