ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੦੮ )
ਖਾਨ ਲੱਗੇ। ਸਾਨੂੰ ਪਤਾ ਸਾ ਜੋ ਇੱਥੇ ਸ਼ੇਰ ਅਰ ਬਨ ਦੇ ਜਨੌਰ ਬਹੁਤ ਹਨ, ਇੱਸੇ ਮਾਰੇ ਅਸੀਂ ਚੌਕਸ ਹੋ ਕੇ ਬੈਠੇ ਜਾਂ ਜੋ ਅਚਾਨਕ ਨਾ ਸਾਡੇ ਉੱਤੇ ਆ ਪਏ॥
ਝਬਦੇ ਹੀ ਮੈਨੂੰ ਝਾੜੀਆਂ ਵਿੱਚੋਂ ਖੜਖੜ ਪਰਤੀਤ ਹੋਈ,ਜਾਂ ਮੁੜਕੇ ਦੇਖਿਆ ਤਾਂ ਕੋਈ ਸ਼ੇਰ ਤਾਂ ਨਾ ਸਾ ਪਰ ਕੁਝ ਦੂਰ ਇਕ ਬੁੱਢਾ ਮਨੁੱਖ ਦਰਖਤਾਂ ਦੇ ਪਿੱਛੋਂ ਦੀ ਪਿਆ ਝਾਕਦਾ ਹੈ। ਮੈਂ ਆਪਣੇ ਸਾਥੀ ਨੂੰ ਆਖਿਆ ਵੇਖ ਭਈ ਇਹ ਕੋਈ ਵਹਿਸ਼ੀ ਆਦਮੀ ਹੈ ਤੇ ਇਸ ਦੇ ਮਗਰ ਹੋਰ ਭੀ ਹੋਨਗੇ, ਤੂੰ ਆਪਨੀ ਬੰਦੂਕ ਲੈਕੇ ਤਿਆਰ ਹੋ ਜਾ। ਇਚਰਾਂ ਨੂੰ ਓਹ ਜਾਂਗਲੂ ਓਹਲਿਓਂ ਨਿਕਲਕੇ ਅਗਾਂਹ ਨੂੰ ਸਾਡੇ ਵੱਲ ਵਧ ਆਇਆ। ਉਸਦੀ ਡਰਾਉਨੀ ਸੂਰਤ ਤੇ ਕ੍ਰੋਧ ਦੀ ਨਜ਼ਰ ਥੀਂ ਮੈਨੂੰ ਭੈ ਆੲਆ ਭਾਵੇਂ ਉਸਦੇ ਉੜ ਕੇ ਤੁਰਨ ਥੀਂ ਮੈਨੂੰ ਬੁੱਢਾ ਜਾਪਦਾ ਸੀ ਪਰ ਬਰਟਨ ਉਸਨੂੰ ਅਗਾਂਹ ਨੂੰ ਆਉਂਦੇ ਨੂੰ ਤਾੜਕੇ ਖਿੜ ਖਿੜਾਕੇ ਹੱਸ ਪਇਆ॥
ਏਹ ਕੋਈ ਮਨੁੱਖ ਤਾਂ ਨਹੀਂ ਏਹ ਬਨ ਮਾਹਨੂੰ ਹੈ, ਏਹੋ ਜਿਹਾ ਮੈਂ ਇਕ ਫਰਾਂਸ ਵਿੱਚ ਵੇਖਿਆ ਸਾ ਭਲੀ ਗੱਲ ਇਹ ਹੈ ਜੋ ਅਸੀਂ ਏਸਨੂੰ ਨਾ ਛੇੜੀਏ ਕਿਉਂ