( ੧੧o )
ਸਾਡੇ ਨੇੜੇ ਹੀ ਪ੍ਰਤੀਤ ਹੋਇਆ। ਮੈਂ ਪਿਛਾਂ ਨੂੰ ਹਟਕੇ ਪੁਕਾਰ ਉੱਠਿਆ ਏਹ ਤਾਂ ਸੱਪ ਹੋਵੇਗਾ ਤੇ ਲੈ ਓਹ ਹੈਗਾ ਈ, ਤਾਂਹੀਓਂ ਜੋ ਇਕ ਬੜਾ ਸਾਰਾ ਸੱਪ ਨਜ਼ਰ ਆ ਗਿਆ ਤੇ ਓਹਦੀਆਂ ਅੱਖਾਂ ਉਸਦੇ ਤਿਤਰੇ ਮਿਤਰੇ ਸਿਰ ਵਿੱਚ ਹੀਰੇ ਵਾਂਙੂੰ ਲਿਸ਼ਕਦੀਆਂ ਸਨ। ਡੰਗ ਮਾਰਨ ਲਈ ਉਹ ਉੱਚਾ ਹੋ ਪਿਆ ਸਾ ਤੇ ਮੈਂ ਬੰਦੂਕ ਦੇ ਕੂੰਦੇ ਨਾਲ ਉਸਨੂੰ ਚਿੱਥਨ ਲਈ ਤਿਆਰ ਪਿਆ ਹੁੰਦਾ ਸਾ ਜੋ ਮੇਰੇ ਸਾਥੀ ਨੇ ਚਾਨਚਕ ਹੋਏ! ਹੋਏ!! ਕਰ ਦਿੱਤੀ, ਜਿਸ ਕਰਕੇ ਕਰਮਾਂ ਨੂੰ ਸੱਪ ਤ੍ਰਿਬਕ ਗਿਆ, ਉਸਨੇ ਫੱਨ ਤੇ ਝਮ ਝਮ ਕਰਦੀਆਂ ਅੱਖਾਂ ਵਾਲੇ ਸਿਰ ਨੂੰ ਪਿਛਾਂ ਮੋੜ ਲਿਆ, ਪੂਛਲ ਦੇ ਪੇਚ ਖੋਲ੍ਹ ਸੱਟੇ ਤੇ ਹੌਲੀ ੨ ਝਾੜੀ ਵੱਲ ਸਰਕ ਗਿਆ॥
ਇਥੋਂ ਬਚ ਜਾਨ ਦਾ ਅਸਾਂ ਈਸ਼੍ਵਰ ਦਾ ਧੰਨਬਾਦ ਕੀਤਾ ਕਿਉਂ ਜੋ ਸਾਨੂੰ ਪਤਾ ਸਾ ਕਿ ਇੱਥੋਂ ਦੇ ਸੱਪ ਬੜੇ ਜਹਿਰੀ ਹੁੰਦੇ ਹਨ ਤੇ ਉਨ੍ਹਾਂ ਦੇ ਡੰਗਿਆਂ ਮਰ ਜਾਈਦਾ ਹੈ। ਹੁਣ ਅਸੀਂ ਅਮਨ ਚੈਨ ਨਾਲ ਤੁਰਦੇ ਰਹੇ ਤੇ ਬਾਕੀ ਦੇ ਪੰਧ ਵਿੱਚ ਕੋਈ ਵਡੀ ਗੱਲ ਨਾ ਹੋਈ ਸੂਰਜ ਛਿਪਨ ਥੀਂ ਕੁਝ ਪਹਿਲੇ ਅਸੀਂ ਬਨ ਥੀਂ ਬਾਹਰ ਆ ਗਏ ਤੇ ਸਾਡੇ ਸੰਗੀ, ਜੇਹੜੇ ਕੰਢੇ ਉੱਤੇ ਠੰਢੀ