ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/116

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੧੩ )

ਉਨ੍ਹਾਂ ਮੰਦ ਭਾਗੀ ਜਾਤ੍ਰੀਆਂ ਨੂੰ ਆਪਨੇ ਜਹਾਜ ਉੱਪਰ ਚੜ੍ਹਾ ਲਿਆ॥

ਗਿਣਤੀ ਵਿੱਚ ਤਾਂ ਉਹ ਪੰਜ ਮਨੁੱਖ ਸਨ ਪਰ ਓਨਾਂ ਵਿੱਚੋਂ ਗੱਲ ਕਰਨ ਜੋਗਾ ਇੱਕੋ ਹੀ ਰਿਹਾ ਹੋਇਆ ਸਾ ਤੇ ਉਸਦੀ ਪਹਿਲੀ ਗੱਲ ਥੀਂ ਜਾਪਦਾ ਸਾ ਜੋ ਉਨ੍ਹਾਂ ਮਨੁੱਖਾਂ ਨੂੰ ਕੇਡੀ ਔਕੜ ਬਨੀ ਸੀ। ਵਲ ਪਈ ਹੋਈ ਜ਼ਬਾਨ ਨਾਲ ਮਸਾਂ ਮਸਾਂ ਪਾਣੀ, ਪਾਣੀ, ਅਸੀਂ ਤ੍ਰਿਹ ਨਾਲ ਮਰ ਚੱਲੇ, ਜਿਵੇਂ ਬੋਲਿਆ ਤਿਵੇਂ ਉਨ੍ਹਾਂ ਗਰੀਬਾਂ ਨੂੰ ਝੱਟ ਹੇਠਲੇ ਕਮਰੇ ਵਿੱਚ ਪੁਚਾ ਦਿੱਤਾ ਤੇ ਜਿਹਾ ਕੁ ਡਾਕਦਾਰਾਂ ਨੇ ਆਖਿਆ ਉਸ ਥੀਂ ਵਧੀਕ ਉਨ੍ਹਾਂ ਦੀ ਸੇਵਾ ਕਰਵਾਈ, ਭਾਵੇਂ ਅਸਾਂ ਕਿੰਨਾ ਕੁਝ ਕੀਤਾ ਤਾਂ ਭੀ ਦੋ ਆਦਮੀ ਉਨ੍ਹਾਂ ਵਿੱਚੋਂ ਪੂਰੇ ਹੋ ਗਏ। ਰਹਿੰਦੇ ਤਿੰਨ, ਚਿਰ ਤੀਕੁਰ ਮਾਂਦੇ ਰਹੇ, ਜਦ ਓਹ ਬੋਲਨ ਜੋਗੇ ਹੋ ਪਏ ਤਾਂ ਅਸਾਂ ਆਖਿਆ ਸਾਨੂੰ ਤੁਹਾਡੀ ਵਾਰਤਾ ਸੁਨਣ ਦੀ ਬੜੀ ਚਾਹ ਹੈ, ਉਨ੍ਹਾਂ ਵਿੱਚੋਂ ਇਕ ਜਨੇ ਨੇ ਇਓਂ ਵਰਣਨ ਕਰਨਾ ਆਰੰਭ ਕੀਤਾ॥

--