ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/134

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੩੧ )

ਤਾਂ ਰਾਨਾ ਦੀ ਰਾਜਕੁਮਾਰੀ ਦੇ ਪੇਟੋਂ ਸਾ ਅਤੇ ਔਰੰਗਜ਼ੇਬ ਨੂੰ ਨਿਰਾ ਤਾਤਾਰੀ ਸਾ, ਇਸ ਲਈ ਰਾਣਾ ਅਤੇ ਸਾਰੇ ਰਾਜਪੂਤ ਤਨ ਮਨ ਕਰ ਕੇ ਸ਼ਾਹਜਹਾਨ ਦੇ ਸਹਾਇਕ ਹੋ ਗਏ ਅਤੇ ਸ਼ਾਹਜਹਾਨ ਦੀ ਮਰਜੀ ਦੇ ਅਨੁਸਾਰ ਸਾਰੇ ਰਾਜਪੂਤ ਦਾਰਾ ਸ਼ਿਕੋਹ ਦੀ ਸਹਾਇਤਾ ਕਰਨ ਨੂੰ ਤਿਆਰ ਹੋ ਪਏ ਪਰ ਫਤੇ ਆਬਾਦ ਦੇ ਜੰਗ ਵਿੱਚ ਔਰੰਗਜ਼ੇਬ ਸਭਨਾਂ ਤੇ ਪ੍ਰਬਲ ਰਿਹਾ, ਹਜਾਰਾਂ ਸੂਰਬੀਰ ਰਾਜਪੂਤ ਉਸ ਜੰਗ ਵਿੱਚ ਖਰਚ ਹੋਏ ਅਤੇ ਤਖ਼ਤ ਦੇ ਸਹਾਇਕ ਸਾਰੇ ਹਾਰ ਗਏ। ਜੇਹੜਾ ਔਰੰਗਜ਼ੇਬ ਦੇ ਰਾਜ ਮਿਲਨ ਵਿੱਚ ਵਿਰੋਧੀ ਹੋਇਆ ਉਸ ਨੇ ਮੌਤ ਦਾ ਸ੍ਵਾਦ ਚੱਖਿਆ, ਬਲਕਿ ਦਾਰਾ, ਮੁਰਾਦ ਅਤੇ ਸੁਜਾਹ ਮਾਰੇ ਗਏ। ਸ਼ਾਹਜਹਾਨ ਕੈਦ ਹੋਇਆ ਅਤੇ ਔਰੰਗਜ਼ੇਬ ਅਕੰਟਕ ਰਾਜ ਦਾ ਸ੍ਵਾਮੀ ਬਨ ਗਿਆ॥

ਔਰੰਗਜ਼ੇਬ ਇਸ ਗੱਲ ਤੋਂ ਅਚੇਤ ਨਹੀਂ ਸਾ ਕਿ ਰਾਜਪੂਤ ਅਤੇ ਇਨ੍ਹਾਂ ਦੇ ਨਾਲ ਹੀ ਮਰਹਟੇ ਅਤੇ ਹੋਰ ਹੋਰ ਹਿੰਦੂਆਂ ਦੀਆਂ ਜਾਤਾਂ ਮੇਰੇ ਨਾਲ ਪ੍ਰੇਮੀ ਅਤੇ ਮੇਰੇ ਦੁਖ ਦੂਰ ਕਰਨ ਵਾਲੇ ਨਹੀਂ, ਅਰ ਇਸ ਵਿਰੋਧ ਦੇ ਦੂਰ ਕਰਨ ਲਈ ਔਰੰਗਜ਼ੇਬ ਨੇ ਯਤਨ ਭੀ ਕੀਤਾ ਉਦੇਪੁਰ ਦੇ ਰਾਨਾ ਦੀ ਲੜਕੀ ਨਾਲ ਬਿਆਹ ਕਰ