(੧੪੨)
ਜਦ ਦਰਿਆ ਦੇ ਕੋਲ ਪਹੁੰਚਿਆ ਤਾਂ ਚੁਫੇਰੇ ਨਿਗਾਹ ਕੀਤੀ। ਝੱਟ ਸਮਝ ਗਿਆ ਬੜੇ ਖਤਰੇ ਦੀ ਜਗਾਂ ਹੈ, ਇੱਥੇ ਆਪਨੇ ਆਪਨੂੰ ਸੰਭਾਲਨਾ ਚਾਹੀਦਾ ਹੈ, ਐਵੇਂ ਮੂੰਹ ਚੁੱਕੀ ਦਰਿਆ ਵਿੱਚ ਵੜਨਾ ਚੰਗਾ ਨਹੀਂ। ਉੱਥੇ ਹੀ ਡੇਰੇ ਲਾ ਦਿੱਤੇ ਅਤੇ ਆਪਣਿਆਂ ਸਰਦਾਰਾਂ ਨਾਲ ਸਲਾਹ ਕੀਤੀ, ਕਿ ਪਹਿਲਾਂ ਕੇਹੜੇ ਦਰੇ ਦੇ ਅੰਦਰ ਜਾਕੇ ਸ਼ਤ੍ਰੂਆਂ ਪੁਰ ਹੱਲਾ ਕਰੀਏ। ਸ਼ਾਹਜ਼ਾਦਾ ਅਕਬਰ ਤੁਰਤ ਇਸ ਕੰਮ ਦੇ ਲਈ ਤਿਆਰ ਹੋ ਪਿਆ ਅਤੇ ਸੈਨਾਂ ਦਾ ਇਕ ਤੁੰਮਨ ਲੈਕੇ ਦਰੇ ਦੇ ਅੰਦਰ ਚਲਿਆ ਗਿਆ ਅਤੇ ਨਿਡਰ ਹੋਕੇ ਦਰੇ ਨੂੰ ਲੰਘ ਕੇ ਮੈਦਾਨ ਵਿੱਚ ਜਾ ਪਹੁੰਚਾ, ਤੇ ਅੱਗੇ ਨੂੰ ਵਧ ਪਿਆ। ਅੱਗੇ ਕੀ ਦੇਖਦਾ ਹੈ ਜੋ ਸਰਾ ਮੈਦਾਨ ਬਿਲਕੁਲ ਖਾਲੀ ਤੇ ਸੁਨਸਾਨ ਪਿਆ ਹੈ, ਅਤੇ ਛੰਭ, ਤਲਾ, ਜੰਗਲ, ਬਾਗ ਤੇ ਉਜਾੜ ਦੀ ਸੈਲ ਕਰਦਾ ਹੋਇਆ ਅੱਗੇ ਨੂੰ ਵਧਦਾ ਗਿਆ। ਕਿਸੇ ਜਗਹ ਪਰ ਕੋਈ ਰੋਕਨ ਵਾਲਾ ਨਾ ਲੱਭਾ। ਓੜਕ ਨੂੰ ਰਾਜ ਧਾਨੀ ਦੇ ਮੁੱਢ ਇੱਕ ਮੈਦਾਨ ਵਿੱਚ ਡੇਰਾ ਲੁਆਕੇ ਅਰਾਮ ਜਾ ਕੀਤਾ। ਲਸ਼ਕਰ ਦੇ ਕਈ ਆਦਮੀ ਤਾਂ ਡੇਰੇ ਲਾਉਣ ਲੱਗੇ ਅਤੇ ਤੰਬੂ ਤਾਨਣ ਲੱਗੇ ਅਤੇ ਮਨੁਖ ਨਮਾਜ ਪੜ੍ਹਨ ਲੱਗੇ ਅਤੇ ਬਾਹਲੇ ਕਮਰ ਖੋਲ੍ਹਕੇ ਲੰਮੇ