ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੮ )

ਸਾਨੂੰ ਤਾਂ ਉੱਥੇ ਰਹਿਣ ਕਰਕੇ ਪ੍ਰਾਣਾਂ ਦਾ ਬੀ ਸੰਸਾ ਹੈ। ਗਿੱਦੜ ਬੋਲਿਆ ਕੁਝ ਡਰ ਨਹੀਂ ਪਰ ਉਪਾਇ ਥੋਂ ਬਿਨਾ ਓਹ ਮਰ ਨਹੀਂ ਸਕਦਾ ਇਸ ਪਰ ਕਿਹਾ ਹੈ॥

॥ ਦੋਹਰਾ ॥

ਜਿਮ ਉਪਾਇ ਤੇ ਸ਼ਤ੍ਰੂ ਬਧ ਤਿਮ ਨ ਹੋਤ ਅਸਿਧਾਰ॥ ਜਾਨਨ ਹਾਰ ਉਪਾਇ ਲਘੁ ਨਹਿ ਪਾਵਤ ਤ੍ਰਿਧਕਾਰ॥ ਰਿਸ਼ਟ ਪੁਸ਼ਟ ਬਗਲਾ ਭਯੋ ਬਹੁ ਮਤਸਨ ਕੋ ਖਾਇ॥ ਸਮਯ ਪਾਇ ਕਰਕਟ ਗਹਾ ਲੀਨੀ ਗ੍ਰੀਵ ਤੁੜਾਇ॥

ਕਾਂ ਅਤੇ ਕਾਉਂਣੀ ਬੋਲੇ ਇਹ ਬਾਤ ਕਿਸ ਤਰਾਂ ਹੈ? ਗਿੱਦੜ ਬੋਲਿਆ ਸੁਣੋ॥

॥ ਕਥਾ॥

ਇਕ ਬਨ ਵਿਖੇ ਬੜਾ ਭਾਰੀ ਸਰੋਵਰ ਸਾ, ਉੱਥੇ ਇਕ ਬੁੱਢਾ ਬਗਲਾ ਜੋ ਮੱਛੀਆਂ ਦੇ ਮਾਰਨ ਤੋਂ ਅਸਮਰਥ ਸਾ ਤਲਾ ਦੇ ਕੰਢੇ ਤੇ ਆਕੇ ਰੋਣ ਲੱਗਾ। ਉਸ ਨੂੰ ਦੇਖ ਕੁਲੀਰਕ ਬੋਲਿਆ ਹੇ ਮਾਮੇ ਅੱਜ ਤੂੰ ਭੋਜਨ