ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੫੬ )
ਵਾਰੀ ਮਾਰ ਦਿਆਂਗਾ। ਓਹ ਸਾਰੇ ਮ੍ਰਿਗ ਇਸ ਬਾਤ ਨੂੰ ਮੰਨਕੇ ਚਲੇ ਗਏ ਅਰ ਨਿਰ ਭੈ ਹੋ ਕੇ ਬਨ ਵਿਖੇ ਤੁਰਨ ਫਿਰਨ ਲਗੇ, ਆਪੋ ਆਪਣੀ ਵਾਰੀ ਇੱਕ ਪਸੂ ਚਲਿਆ ਜਾਵੇ, ਇਸ ਪ੍ਰਕਾਰ ਕਰਦਿਆਂ ਕਦੇ ਸਹੇ ਦੀ ਵਾਰੀ ਆਈ। ਓਹ ਸਹਿਆ ਮ੍ਰਿਗਾਵਲੀ ਦਾ ਭੇਜਿਆ ਹੋਯਾ ਸਮਯ ਬਿਤਾ ਕੇ ਜੋ ਸ਼ੇਰ ਵੱਲ ਤੁਰਿਆ ਅਰ ਮਾਰਗ ਬਿਖੇ ਜਾਂਦਿਆਂ ਸ਼ੇਰ ਦੇ ਮਾਰਨ ਦਾ ਉਪਾਓ ਸੋਚਦਾ ਸਾ ਜੋ ਇਕ ਕੂਪ ਉਸਦੀ ਨਜ਼ਰ ਵਿਖੇ ਪੈ ਗਿਆ। ਜਿਉਂ ਉਸਨੇ ਕੂਪ ਵਿਖੇ ਝਾਤੀ ਪਾਈ ਤਾਂ ਆਪਣੇ ਪਰਛਾਵੇਂ ਨੂੰ ਜਲ ਵਿਖੇ ਦੇਖਕੇ ਸੋਚਣ ਲਗਾ ਜੋ ਇਹ ਬੜਾ ਚੰਗਾ ਉਪਾ ਉਸਦੇ ਮਾਰਨ ਦਾ ਲਭਿਆ ਹੈ, ਹੁਣ ਮੈਂ ਭਾਸੁਕਰ ਨੂੰ ਆਪਣੀ ਬੁੱਧਿ ਨਾਲ ਗੁੱਸਾ ਚੜ੍ਹਾਕੇ ਇਸ ਕੂਏ ਵਿਖੇ ਸਿੱਟ ਦਿਆਂਗਾ। ਇਸ ਪ੍ਰਕਾਰ ਵਿਚਾਰ ਕਰਦਾ ਸਹਿਆ ਤੀਜੇ ਪਹਿਰ ਭਾਸੁਕਰ ਦੇ ਪਾਸ ਗਿਆ। ਅੱਗੇ ਸ਼ੇਰ ਬੀ ਵੇਲਾ ਗੁਜ਼ਰਨ ਕਰਕੇ ਭੁੱਖਾ ਪਿਆ ਕ੍ਰੋਧ ਨਾਲ ਆਪਨੇ ਹੋਠਾਂ ਨੂੰ ਚਟਦਾ ਸੋਚ ਰਿਹਾ ਸਾ ਜੋ ਕੱਲ ਇਸੇ ਬਨ ਨੂੰ ਖ਼ਾਲੀ ਕਰ ਦਿਆਂਗਾ। ਇਤਨੇ ਚਿਰ ਵਿਖੇ ਧੀਰੇ ੨ ਸਹਿਆ ਬੀ ਉਸਦੇ ਅੱਗੇ ਪ੍ਰਨਾਮ ਕਰਕੇ ਜਾ ਬੈਠਾ॥