ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫੭ )

ਤਦ ਗੁਸੇ ਨਾਲ ਭਰਿਆ ਹੋਯਾ ਸ਼ੇਰ ਉਸ ਨੂੰ ਝਿੜਕ ਕੇ ਬੋਲਿਆ ਹੇ ਨੀਚ ਸਹੇ! ਇਕ ਤਾਂ ਤੂੰ ਛੋਟਾ ਜਿਹਾ ਹੈਂ ਦੂਸਰਾ ਸਮਯ ਨੂੰ ਗੁਜਾਰਕੇ ਆਯਾ ਹੈਂ, ਇਸ ਲਈ ਤੈਨੂੰ ਮਾਰਕੇ ਕੱਲ ਸਾਰੇ ਬਨਵਾਸੀਆਂ ਨੂੰ ਮਾਰ ਦਿਆਂਗਾ। ਬੜਾ ਦੀਨ ਹੋਕੇ ਸਹਿਆ ਬੋਲਿਆ, ਹੇ ਮਹਾਰਾਜ! ਨਾ ਕੁਝ ਮੇਰਾ ਹੀ ਅਪਰਾਧ ਅਤੇ ਨਾ ਕੁਝ ਬਨ ਵਾਸੀਆਂ ਦਾ ਹੈ, ਤੁਸੀਂ ਅਰਜ ਤਾਂ ਸੁਨੋ! ਸ਼ੇਰ ਬੋਲਿਆ ਛੇਤੀ ਕਹੋ ਜਿਤਨਾ ਚਿਰ ਮੇਰੇ ਦੰਦਾਂ ਵਿਖੇ ਨਹੀਂ ਔਂਦਾ, ਸਹਿਆ ਬੋਲਿਆ ਹੇ ਮਹਾਰਜ! ਅੱਜ ਮੇਰੀ ਵਾਰੀ ਸੀ ਇਸ ਲਈ ਸਾਰੇ ਮ੍ਰਿਗਾਂ ਨੇ ਮੈਨੂੰ ਛੋਟਾ ਦੇਖ ਪੰਜਾਂ ਸਹਿਆਂ ਨਾਲ ਮੈਨੂੰ ਭੇਜਿਆ ਸਾ ਸੋ ਰਸਤੇ ਵਿਖੇ ਇਕ ਹੋਰ ਸ਼ੇਰ ਆਪਣੀਆਂ ਗੁਫ਼ਾਂ ਵਿੱਚੋਂ ਨਿਕਲ ਕੇ ਬੋਲਿਆ, ਤੁਸੀਂ ਕਿੱਥੇ ਜਾਂਦੇ ਹੋ? ਤਾਂ ਮੈਂ ਕਿਹਾ ਅਸੀਂ ਆਪਣੇ ਸ੍ਵਾਮੀ ਭਾਸੁਕਰ ਪਾਸ ਭੋਜਨ ਲਈ ਜਾਂਦੇ ਹਾਂ। ਓਹ ਬੋਲਿਆ ੲਹ ਬਨ ਤਾਂ ਮੇਰਾ ਹੈ, ਤੁਸੀਂ ਮੇਰੇ ਨਾਲ ਪ੍ਰਤੱਗ੍ਯਾ ਕਰੋ, ਓਹ ਸ਼ੇਰ ਤਾਂ ਚੋਰ ਹੈ, ਹੱਛਾ ਜੇਕਰ ਓਹ ਰਾਜਾ ਹੈ ਤਾਂ ਮੇਰੇ ਕੋਲ ਚਾਰ ਸਹੇ ਜਾਮਨੀ ਵਿੱਚ ਛਡਕੇ ਉਸਨੂੰ ਬੁਲਾ ਲਿਆਓ, ਜੇਹੜਾ ਬਲ ਕਰਕੇ ਦੁਹਾਂ ਵਿੱਚੋਂ ਰਾਜਾ ਹੋਵੇਗਾ ਉਸਦਾ ਭੋਜਨ ਤੁਸੀਂ ਹੋਏ। ਸੋ ਹੁਣ ਮੈਂ ਉਸਦਾ ਭੇਜਿਆ