ਇਹ ਸਫ਼ਾ ਪ੍ਰਮਾਣਿਤ ਹੈ
( ੧੫੮ )
ਹੋਯਾ ਆਪ ਕੋਲ ਆਯਾ ਹਾਂ, ਅੱਗੇ ਆਪ ਮਾਲਕ ਹੋ ਇਸ ਲਈ ਦੇਰ ਹੋਈ ਹੈ॥
ਭਾਸੁਕਰ ਬੋਲਿਆਂ ਹੱਛਾ ਜੇਕਰ ਐਉਂ ਹੀ ਹੈ ਤਾਂ ਮੈਨੂੰ ਦਿਖਾ ਜੋ ਓਹ ਚੋਰ ਸ਼ੇਰ ਕਿੱਥੇ ਹੈ ਜੋ ਉਸਨੂੰ ਮਾਰਕੇ ਮੈਂ ਆਪਨਾ ਕ੍ਰੋਧ ਦੂਰ ਕਰਾਂ, ਇਸ ਪਰ ਕਿਹਾ ਹੈ॥
॥ ਦੋਹਰਾ ॥
ਹਾਟਕ ਧਰਨੀ ਮਿਤ੍ਰ ਇਹ ਤੀਨ ਯੁੱਧ ਫਲਤਾਤ! ਜੋ ਨ ਮਿਲੇ ਇਨ ਮੇਂ ਕੋਊ ਕਾਹੇ ਯੁੱਧ ਕਰਾਤ॥ ਜਹਾਂ ਮਿਲੇ ਨਾ ਫਲ ਕਛੂ ਅਵਰ ਨਿਰਾਦਰ ਹੋਇ॥ ਨਾਂਹਿ ਉਠਾਵੇ ਦੁੰਦ ਅਸ ਬੁੱਧਿਆਨ ਜੋ ਲੋਇ॥
ਸਹਿਆ ਬੋਲਿਆ ਹੇ ਪ੍ਰਭੂੋ! ਇਹ ਸੱਚ ਹੈ ਜੋ ਸਾਰੇ ਰਾਜੇ ਪ੍ਰਿਥਵੀ ਅਥਵਾ ਧਨ ਦੇ ਲਈ ਯੁੱਧ ਕਰਦੇ ਹਨ ਪਰ ਉਹ ਸ਼ੇਰ ਕਿਲੇ ਦੇ ਅੰਦਰ ਹੈ, ਉਥੋਂ ਹੀ ਆ ਕੇ ਉਸਨੇ ਸਾਨੂੰ ਰੋਕਿਆ ਸਾ, ਇਸ ਲਈ ਕਿਲੇ ਦਾ ਰਾਜਾ ਔਖਾ ਜਿੱਤਿਆ ਜਾਂਦਾ ਹੈ॥
॥ ਦੋਹਰਾ ॥
ਗਜ ਸਹਸ੍ਰ ਹਯ ਲਾਖਤੇ ਜੋ ਕਾਰਜ ਨਹਿ ਹੋਇ। ਸੋ ਕਾਰਜ ਭੂਪਾਨ ਕਾ ਦੁਰਗ ਏਕ ਸੋ ਹੋਇ॥