ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫੯ )

ਏਕਾ ਕੀ ਸਤ ਸੇ ਲੜੇਂ ਕਿਲੇ ਬੀਚ ਜੋ ਭੂਪ।
ਨੀਤਿ ਨਿਪੁਨ ਯਾ ਹੇਤ ਤੇਂ ਕਹੇਂ ਕਿਲੇ ਕੀ ਊਪ॥
ਹਰਨਾਖਸ ਭਯ ਧਾਰ ਕੇ ਗੁਰ ਆਗ੍ਯਾ ਕੋ ਪਾਇ।
ਵਿਸਕਰਮਾ ਨੇ ਦੁਰਗ ਤਬ ਦੀਨੇ ਤੁਰਤ ਬਨਾਇ॥
ਸੁਰ ਗੁਰ ਨੇ ਤਬ ਵਰ ਦੀਆ ਜਾਸ ਦੁਰਗ ਸੋ ਭੂਪ॥
ਤਬ ਤੇ ਯਾ ਸੰਸਾਰ ਮੇਂ ਬਨੇ ਕੋਟ ਗੜ੍ਹ ਉਪ।
ਜਿਮ ਮਰ ਬਿਨ ਹਸਤੀ ਅਹੇ ਅਵਰ ਦਾੜ ਬਿਨ ਸਾਂਪ।
ਸਭਕੇ ਹੋਤ ਅਧੀਨ ਇਹ ਤਿਵ ਗੜ੍ਹ ਬਿਨ ਨ੍ਰਿਪ ਥਾਪ॥

ਭਾਸੁਕਰ ਬੋਲਿਆ ਤੋੜੇ ਓਹ ਕਿਲੇ ਵਿੱਚ ਹੈ ਤਦ ਬੀ ਮੈਨੂੰ ਦਿਖਾ ਜੋ ਮੈਂ ਉਸ ਨੂੰ ਮਾਰ ਸਿੱਟਾਂ, ਕਿਹਾ ਹੈ:———

॥ ਦੋਹਰਾ॥

ਸਤ੍ਰ ਰੋਗ ਜਬ ਊਪਜੇ ਤਬੀ ਕਰੇ ਤਿਸ ਨਾਸ।
ਨਾਤੱਰ ਯੇ ਬਲਵਾਨ ਕਾ ਪਾਛੇ ਕਰੇਂ ਬਿਨਾਸ॥
ਬੁੱਧਿਮਾਨ ਇਮ ਭਾਖ ਹੈ ਉਠੇ ਸਤ੍ਰ ਜਬ ਰੋਗ।
ਤਬ ਹੀਂ ਤਿਨਕਾ ਨਾਸ ਕਰ ਨਾਕਰ ਦੇਵੇਂ ਸੋਗ॥

॥ ਤਥਾ ਚੌਪਈ ॥

ਸ੍ਵਲਪ ਰੋਗ ਸਤ੍ਰ ਬਲਹੀਨ। ਨਿਜ ਪ੍ਰਮਾਦ ਕਰ ਲਖੇ ਜੁ ਦੀਨ॥ ਸੋ ਨਰ ਕਰਤ ਆਪਨਾ ਘਾਤ। ਇਨਕੇ ਬਢੇ ਆਪ ਪਛਤਾਤ॥