ਇਹ ਵਰਕੇ ਦੀ ਤਸਦੀਕ ਕੀਤਾ ਹੈ
( ੧੬੦ )
॥ ਦੋਹਰਾ ॥
ਨਿਜ ਸ਼ਕਤਿ ਉਤਸਾਹ ਲਖ ਕਰਤ ਸਤ੍ਰ ਪਰ ਗੌਨ।
ਨਰ ਪਾਵਤ ਹੈ ਜੀਤ ਕੋ ਪਰਸਰਾਮ ਵਤ ਤੌਨ॥
ਸਹਿਆ ਬੋਲਿਆ ਮਹਾਰਾਜ! ਇਹ ਬਾਤ ਠੀਕ ਹੈ ਪਰ ਮੈਂ ਦੇਖਿਆ ਹੈ ਜੋ ਓਹ ਬਲ ਵਾਲਾ ਸਤ੍ਰੂ ਹੈ, ਇਸ ਲਈ ਆਪਨੂੰ ਉਸ ਦੇ ਬਲ ਪਛਾਣੇਂ ਬਿਨਾਂ ਜਾਣਾਂ ਨਹੀਂ ਚਾਹੀਦਾ, ਇਸ ਬਾਤ ਪਰ ਕਿਹਾ ਹੈ ਯਥਾਂ
॥ ਦੋਹਰਾ॥
ਅਪਨਾ ਬਲ ਅਰ ਸ਼ਤ੍ਰੁਕਾ ਬਿਨ ਕੀਨੇ ਨਿਰਧਾਰ ਗਮਨ ਕਰਤ ਰਿਪੂ ਕੇ ਪ੍ਰਤਿ ਸੋ ਪਤੰਗ ਵਤਿ ਖੁਆਰ॥ ਪ੍ਰਬਲ ਸਤ੍ਰੂ ਪਰ ਜੋ ਬਲੀ ਹਨਨ ਹੇਤ ਚਲ ਜਾਤ। ਗਜ ਇਮ ਦਾਂਤ ਤੁੜਾਇਕੇ ਵਿਮਦ ਹੋਇ ਲਟ ਜਾਤ॥
ਭਾਸ਼ੁਕਰ ਬੋਲਿਆ ਤੈਨੂੰ ਇਸ ਗੱਲ ਨਾਲ ਕੀ ਪ੍ਰਯੱਜਨ ਹੈ, ਤੂੰ ਉਸਨੂੰ ਦਿਖਾ ਜੋ ਉਹ ਕਿਸ ਕਿਲੇ ਅੰਦਰ ਹੈ ਸਹਿਆ ਬੋਲਿਆ ਜੇਕਰ ਐਂਵੇਂ ਹੈ ਤਾਂ ਆਓ। ਇਹ ਕਹਿਕੇ ਅੱਗੇ ੨ ਤੁਰ ਪਿਆ ਅਤੇ ਉਸ ਕੂਏਂ ਉਤੇ ਲੈ ਆਯਾ ਜਿਸਨੂੰ ਦੇਖ ਗਿਆ ਸਾ। ਸਹਿਆ ਬੋਲਿਆ ਮਹਾਰਾਜ! ਆਪਦੇ ਪ੍ਰਤਾਪ ਅੱਗੇ ਕੌਨ ਠਹਿਰ ਸਕਦਾ ਹੈ, ਦੇਖੋ ਓਹ