ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬੨ )

ਤੂੰ ਇਸ ਅਯੋਗ ਜਗਾਂ ਵਿਖੇ ਕਿਉਂ ਆਯਾ ਹੈਂ, ਇਸ ਲਈ ਜਿਤਨਾ ਚਿਰ ਕਿਸੇ ਨੇ ਦੇਖਿਆ ਨਹੀਂ ਛੇਤੀ ਚਲਿਆ ਜਾ। ਮਾਂਗਨੂੰ ਬੋਲਿਆ ਹੇ ਭਲੀਏ ਲੋਕੇ ਘਰ ਆਏ ਹੋਏ ਨੀਚ ਨੂੰ ਬੀ ਇਹ ਕਹਿਨਾ ਯੋਗ ਨਹੀਂ ਇਸ ਬਾਤ ਪਰ ਮਹਾਤਮਾਂ ਨੇ ਐਓਂ ਕਿਹਾ ਹੈ॥

॥ ਕਬਿੱਤ ॥

ਆਓ ਜੀ ਬੈਠੋ ਜੀ ਆਸਨ ਏਹ ਆਪ ਲੀਏ ਕਾਹੇ ਕੋ ਏਤੇ ਕੇ ਦਿਨ ਲਾਈ ਹੈ ਦੇਰ ਜੂ। ਭਾਖੋ ਨਿਜ ਕੁਸ਼ਲ ਔ ਸੁਨਾਵੋ ਕੁਛ ਬਾਤ ਚੀਤ ਆਪਕੇ ਦਿਦਾਰ ਸਾਥ ਦੇਨੇ ਦੁਖ ਗੇਰ ਜੂ। ਨੀਚ ਪੁਰਖ ਆਏ ਤੇ ਬੋਲਤ ਹੈਂ ਸਾਧ ਐਸੇ ਸਾਧ ਹੂੰ ਕੇ ਆਏ ਤੇ ਬੈਠਤ ਹੈਂ ਘੇਰ ਜੂ ਸ੍ਵਰਗ ਕੋ ਦਿਵੈਯਾ ਐਸਾ ਧਰਮ ਕਹੇਂ ਭੈਯਾ ਤੋਹਿ ਸਿਮ੍ਰਿਤ ਸਭ ਐਸੇ ਕੀ ਭਾਖਤ ਹੈ ਟੇਰ ਜੂ॥

ਹੇ ਭਦ੍ਰੇ ਮੈਂ ਤੇਰੇ ਪਾਸ ਆਯਾ ਹਾਂ ਸੋ ਤੈਨੂੰ ਚਾਹੀਦਾ ਹੈ ਜੋ ਅਸਾਂ ਦੀ ਖਾਤਰ ਕਰੇਂ, ਦੂਸਰੇ ਮੈਂ ਅਨੇਕਾ ਮਨੁੱਖਾਂ ਦਾ ਲਹੂ ਚਖਿਆ ਹੈ ਸੋ ਆਪੋ ਆਪਣੇ ਅਹਾਰ ਦੋਸ ਕਰਦੇ ਹੋਈ ਮਿੱਠਾ ਕੋਈ ਕੌੜਾ ਕਸੈਲਾ ਸਾ, ਪਰ ਮੈਂ ਅੱਜ ਤੋੜੀ ਮਿੱਠਾ ਲਹੂ ਨਹੀਂ ਚੱਖਿਆ, ਸੋ ਜੇਕਰ