ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/166

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੬੩ )

ਕ੍ਰਿਪਾ ਕਰੇਂ ਤਾਂ ਮੈਂ ਅੱਜ ਇਸ ਰਾਜਾ ਦਾ ਮਿੱਠਾ ਲਹੂ ਪੀਵਾਂ ਜਿਸਦੇ ਪੀਣੇ ਕਰਕੇ ਮੇਰੀ ਰਸਨਾ ਨੂੰ ਬੜਾ ਅਨੰਦ ਹੋਵੇਗਾ, ਕਿਹਾ ਹੈ:--

॥ ਦੋਹਰਾ॥

ਰੰਕ ਔਰ ਭੂਪਾਲ ਕੋ ਰਸਨਾ ਸੁਖ ਸਮ ਹੋਤ
ਸਾਰ ਯਹੀ ਸੰਸਾਰ ਮੈਂ ਯਾ ਹਿਤ ਸਰਬਸ ਖੋਤ॥
ਜਿਹਬਾ ਸੁਖ ਸੰਸਾਰ ਮੇਂ ਜੋ ਨਾ ਹੋਤਾ ਮੀਤ।
ਤੌ ਕਤ ਜਨ ਪਰ ਵਸ ਰਹੇਂ ਕਹਾਂ ਨੌਕਰੀ ਰੀਤ॥
ਉਦਰ ਹੇਤ ਮਿਥ੍ਯਾ ਕਹੇਂ ਕਰੇਂ ਨੀਚ ਕੀ ਸੇਵ।
ਅਰ ਵਿਦੇਸ ਮੈਂ ਫਿਰਤ ਹੈਂ ਯੇ ਸਭ ਉਦਰ ਕਰੇ॥

ਸੋ ਮੈਂ ਭੀ ਭੁੱਖਾ ਤੇਰੇ ਪਾਸੋਂ ਭੋਜਨ ਮੰਗਦਾ ਹਾਂ ਜੋ ਤੈਨੂੰ ਨਹੀਂ ਚਾਹੀਦਾ ਜੋ ਤੂੰ ਅਕੱਲੀ ਹੀ ਇਸ ਰਾਜ ਦੀ ਰੱਤ ਪੀਵੇਂ। ਮੰਦ ਵਿਸਰਪਣੀ ਬੋਲੀ, ਹੈ ਅਗਨਿ ਮੁੱਖ! ਮੈਂ ਤਾਂ ਸੁੱਤੇ ਹੋਏ ਇਸ ਰਾਜਾ ਦਾ ਲਹੂ ਪੀਂਦੀ ਹਾਂ ਪਰੰਤੂ ਤੂੰ ਬੜਾ ਚਲਾਕ ਹੈਂ ਜੇ ਕਰ ਮੇਰੇ ਨਾਲ ਰਲਕੇ ਇਹ ਲਹੂ ਪੀਵੇਂ ਤਾਂ ਬੈਠ ਜਾ। ਮਾਂਗਣੂੰ ਬੋਲਿਆ ਹੇ ਦੇਵੀ ਮੈਨੂੰ ਆਪਣੇ ਇਸ਼ਟ ਦੇਵ ਦੀ ਸੁਗੰਦ ਹੈ ਜਦ ਤੀਕੂੰ ਪਹਿਲਾਂ ਤੂੰ ਰਕਤ ਨਾਂ ਪੀਵੇਂਗੀ ਤਦ ਤੀਕੂੰ ਮੈਂ ਨਾਂ ਪੀਵਾਂਗਾ। ਇਸ ਪ੍ਰਕਾਰ ਉਨ੍ਹਾਂ ਦੀਆਂ ਬਾਤਾਂ ਕਰਦਿਆਂ