ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੬੫ )
॥ ਕਥਾ॥
ਕਿਸੇ ਜਗਾ ਧਰਮ ਬੁੱਧਿ ਅਰ ਪਾਪ ਬੁੱਧਿ ਨਾਮੀ ਦੋ ਮਿੱਤ੍ਰ ਰਹਿੰਦੇ ਸੇ ਇੱਕ ਦਿਨ ਪਾਪ ਬੁੱਧਿ ਨੇ ਸੋਚਿਆ ਜੋ ਮੈਂ ਮੂਰਖ ਅਤੇ ਧਨ ਹੀਨ ਹਾਂ, ਇਸ ਲਈ ਇਹ ਕੰਮ ਕਰਾਂ ਜੋ ਇਸ ਧਰਮ ਬੁੱਧਿ ਨੂੰ ਨਾਲ ਲੈਕੇ, ਪਰਦੇਸ ਜਾਕੇ,ਇਸ ਦੇ ਆਸਰੇ ਧਨ ਕਮਾਕੇ, ਫੇਰ ਇਸਨੂੰ ਬੀ ਧੋਖਾ ਦੇਕੇ,ਸੁਖ ਭੋਗਾਂ। ਤਾਂ ਦੂਜੇ ਦਿਨ ਪਾਪ ਬੁੱਧਿ ਨੇ ਧਰਮ ਬੁੱਧਿ ਨੂੰ ਕਿਹਾ ਹੇ ਭਾਈ ਤੂੰ ਬ੍ਰਿਧ ਹੋਕੇ ਆਪਨੇ ਕੇਹੜਿਆਂ ਕੰਮਾਂ ਨੂੰ ਯਾਦ ਕਰੇਂਗਾ ਅਰ ਪਰਦੇਸ ਦੇਖੇ ਬਿਨਾਂ ਆਪਨੇ ਬਾਲ ਬੱਚੇ ਨੂੰ ਕੀ ਬਾਤ ਸੁਨਾਯਾ ਕਰੇਂਗਾ? ਮਹਾਤਮਾ ਨੇ ਐਉਂ ਕਿਹਾ ਹੈ:--
॥ਦੋਹਰਾ॥
ਦੇਸਾਂਤਰ ਮੇਂ ਜਾਇ ਜਿਸ ਗੁਨ ਨਹਿ ਲੀਨਾ ਕੋਇ।
ਬ੍ਰਿਥਾ ਭਰਮਨ ਕਰ ਤਾਸ ਨੇ ਦਈ ਆਰਬਲਾ ਖੋਇ॥
ਵਿਦ੍ਯਾ ਧਨ ਅਰ ਸਿਲਪ ਕੋ ਤਬ ਲਗ ਲਹੇ ਨ ਕੋਇ॥
ਜਬ ਲਗ ਤਜ ਨਿਜ ਦੇਸਕੋ ਅਟਤ ਨ ਧਰਨੀ ਲੋਇ॥
ਧਰਮ ਬੁੱਧਿ ਉਸਦੀ ਬਾਤ ਨੂੰ ਸੁਨਕੇ ਪ੍ਰਸੰਨ ਹੋਕੇ ਆਪਣੇ ਵੱਡਿਆਂ ਨੂੰ ਪੁਛਕੇ ਚੰਗੇ ਮਹੂਰਤ ਉਸ ਪਾਪ