ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੭੫ )
ਨਹੀਂ ਤਾਂ ਮੈਂ ਤੈਨੂੰ ਕਚਹਿਰੀ ਲੈ ਚਲਦਾ ਹਾਂ। ਤਦ ਬਾਣੀਆਂ ਬੋਲਿਆਂ ਦੇ ਸਤ ਬੋਲਨ ਵਾਲੇ! ਜਿਸ ਪ੍ਰਕਾਰ ਬਾਲਕਾਂ ਨੂੰ ਕਦੇ ਬਾਜ ਨਹੀਂ ਲੈ ਗਿਆ ਹੈ ਤਿਵੇਂ ਲੋਹੇ ਨੂੰ ਕਦੇ ਚੂਹੇ ਨਹੀਂ ਖਾਂਦੇ। ਸੋ ਜੇ ਤੈਨੂੰ ਆਪਣੇ ਲੜਕੇ ਦੀ ਲੋੜ ਹੈ ਤਾਂ ਮੇਰਾ ਤੱਕੜ ਮੈਨੂੰ ਦੇ ਦੇ। ਇਸ ਪ੍ਰਕਾਰ ਦੋਵੇਂ ਝਗੜਦੇ ਅਦਾਲਤੀਆਂ ਦੇ ਪਾਸ ਗਏ। ਸੇਠ ਨੇ ਉੱਚੇ ਦੁਹਾਈ ਦੁਹਾਈ ਪੁਕਾਰ ਕੇ ਕਿਹਾ ਮੇਰੇ ਪੁੱਤ੍ਰ ਨੂੰ ਇਸ ਚੋਰ ਨੇ ਚਰਾਯਾ ਹੈ। ਇਸ ਬਾਤ ਨੂੰ ਸੁਨਕੇ ਅਦਾਲਤੀ ਬੋਲੇ ਇਸ ਸੇਠ ਦਾ ਲੜਕਾ ਦੇਦੇ। ਬਾਨੀਆਂ ਬੋਲਿਆ ਮੈਂ ਕਿਆ ਕਰਾਂ ਉਸ ਬਾਲਕ ਨੂੰ ਤਾਂ ਨਦੀ ਦੇ ਕਿਨਾਰੇ ਤੋਂ ਬਾਜ ਲੈ ਗਿਆ ਹੈ ਇਸ ਬਾਤ ਨੂੰ ਸੁਨਕੇ ਅਦਾਲਤੀ ਬੋਲੇ ਇਹ ਬਾਤ ਸੱਚ ਨਹੀਂ। ਭਲਾ ਕਦੇ ਬਾਜ ਬੀ ਲੜਕਿਆਂ ਨੂੰ ਲੈ ਜਾਂਦਾ ਹੈ? ਬਾਣੀਆਂ ਬੋਲਿਆ ਆਪ ਮੇਰੀ ਬਾਤ ਨੂੰ ਸੁਨੋਂ॥
॥ ਦੋਹਰਾ॥
ਲੋਹ ਘੜਤ ਜਿਹ ਤੁਲਾ ਕੋ ਖਾਵਤ ਮੂਸ ਨਰੇਸ।
ਬਾਜ ਹਤ ਬਾਲਕ ਤਹਾਂ ਯਾ ਮੈਂ ਕਵਨ ਕਲੇਸ਼॥
ਅਦਾਲਤੀ ਬੋਲੇ ਇਹ ਕਿਆ ਬਾਤ ਹੈ? ਤਦ ਸੇਠ ਨੇ ਆਦ ਤੋਂ ਲੈ ਕੇ ਸਾਰਾ ਬ੍ਰਿਤਾਂਤ ਸੁਨਾਯਾ, ਤਦ