ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/177

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੨੪ )

ਹੇ ਪੁੱਤ੍ਰ! ਇਹ ਤੇਰਾ ਚਾਚਾ ਹੈ ਇਸਦੇ ਨਾਲ ਇਸ਼ਨਾਨ ਲਈ ਨਦੀ ਉੱਤੇ ਜਾਹ,ਕਿਆ ਹਛਾ ਕਿਹਾ ਹੈ:-

॥ ਦੋਹਰਾ ॥

ਨਹਿੰ ਭਗਤ ਸੇਂ ਕਰਤ ਕੋਊ ਕਾਹੂ ਪੈ ਉਪਕਾਰ॥
ਕਰਤ ਲੋਭ ਭਯ ਹੇਤ ਹਿਤ ਕਛੁਕ ਨਮਿੱਤ ਬਿਚਾਰ॥
ਬਿਨ ਕਾਰਨ ਜਿਸ ਠੌਰ ਮੇਂ ਅਤਿ ਆਦਰ ਹੋ ਜਾਇ
ਅੰਤ ਬਖੇ ਦੁਖਦਾਯਨੀ ਬਿਪਤਾ ਤਹਾਂ ਲਖਾਇ

ਬਾਨੀਏ ਦਾ ਪੁੱਤ੍ਰ ਬੀ ਇਸ਼ਨਾਨ ਦੀ ਸਮਿੱਗ੍ਰੀ ਨੂੰ ਲੈਕੇ ਬੜੀ ਪ੍ਰਸੰਨਤਾ ਸਹਿਤ ਉਸ ਦੇ ਨਾਲ ਗਿਆ। ਜਦ ਓਹ ਬਾਨੀਆਂ ਨਦੀ ਤੇ ਪਹੁੰਚਿਆ ਉੱਥੇ ਇਸ਼ਨਾਨ ਕਰਕੇ ਉਸ ਬਾਲਕ ਨੂੰ ਨਦੀ ਦੀ ਗੁਫਾ ਵਿਖੇ ਬੰਦ ਕਰਕੇ ਉਸਦੇ ਅੱਗੇ ਬੜੀ ਭਾਰੀ ਸਿਲਾ ਦਕੇ ਮੁੜ ਆਯਾ। ਤਦ ਉਸ ਨੂੰ ਅਕੱਲਾ ਦੇਖਕੇ ਸੇਠ ਨੇ ਪੁੱਛਿਆ,ਮੇਰਾ ਪੁੱਤ੍ਰ ਕਿੱਥੇ ਹੈ ਜੋ ਤੇਰੇ ਨਾਲ ਗਿਆ ਸਾ? ਬਾਣੀਆਂ ਬੋਲਿਆ ਉਸ ਨੂੰ ਤਾਂ ਇੱਕ ਬਾਜ ਲੈ ਗਿਆ ਹੈ। ਸੇਠ ਬੋਲਿਆ ਹੇ ਮਿਥ੍ਯਾਵਾਦੀ! ਭਲਾ ਕਦੇ ਬਾਲਗ ਨੂੰ ਭੀ ਬਾਜ ਲੈ ਗਿਆ ਹੈ? ਸੋ ਮੇਰਾ ਪੁੱਤ੍ਰ ਮੈਨੂੰ ਦੇ ਦੇ