ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੭੩ )
॥ ਦੋਹਰਾ ॥
ਨਾਥ ਜਿਸੀ ਅਸਥਾਨ ਮੇਂ ਧਨ ਸੇ ਭੋਗੇ ਭੋਗ।
ਤਹ ਨਿਰਧਨ ਹੋ ਜੋ ਬਸੇ ਵਹੀਂ ਅਧਮ ਹੈਂ ਲੋਗ॥
ਅਹੰਕਾਰ ਕੇ ਸਹਿਤ ਜੋ ਆਗ੍ਯਾ ਕੀਨੀ ਹੋਇ॥
ਤਰਾਂ ਦੀਨਤਾ ਨਾ ਕਰੇ ਬੁੱਧਿਮਾਨ ਜੋ ਲੋਇ॥
ਉਸਦੇ ਘਰ ਬਿਖੇ ਇੱਕ ਲੋਹੇ ਦਾ ਵੱਡਾ ਤੱਕੜ ਸਾ, ਉਸਨੂੰ ਕਿਸੇ ਸੇਠ ਦੇ ਘਰ ਅਮਾਨਤ ਰੱਖਕੇ ਪਰਦੇਸ ਦੀ ਸੈਲ ਕਰਕੇ ਆਪਨੇ ਨਗਰ ਨੂੰ ਆਯਾ। ਉਸ ਸੇਠ ਨੂੰ ਜਾ ਕੇ ਬੋਲਿਆ ਮੇਰਾ ਤੱਕੜ ਦੇਹ, ਸੇਠ ਬੋਲਿਆ ਭਾਈ ਉਸਨੂੰ ਤਾਂ ਚੂਹੇ ਖਾ ਗਏ ਹਨ। ਇਸ ਬਾਤ ਨੂੰ ਸੁਣ ਕੇ ਜੀਰਨ ਧਨ ਬੋਲਿਆ ਹੇ ਸੇਠ ਜੇ ਕਰ ਉਸ ਨੂੰ ਚੂਹੇ ਖਾ ਗਏ ਹਨ ਤਾਂ ਤੇਰਾ ਕੀ ਦੋਸ ਹੈ, ਕਿਉਂ ਜੋ ਕੋਈ ਚੀਜ਼ ਹਮੇਸ਼ਾ ਨਹੀਂ ਰਹਿੰਦੀ ਪਰ ਹੱਛਾ ਮੈਂ ਨਦੀ ਨੂੰ ਇਸ਼ਨਾਨ ਕਰਨ ਲਈ ਜਾਂਦਾ ਹਾਂ, ਸੋ ਤੂੰ ਆਪਨੇ ਪੁਤ੍ਰ ਧਨਦੇਵ ਨੂੰ ਮੇਰੇ ਨਾਲ ਭੇਜ ਦੇ ਮਤ ਕਿਦਰੇ ਮੈਂ ਨ੍ਹਾਓਨ ਲੱਗਾਂ ਅਰ ਮੇਰੇ ਕੱਪੜੇ ਕੋਈ ਚੁੱਕ ਲੈ ਜਾਵੇ। ਸੇਠ ਨੇ ਭੀ ਇਹ ਬਿਚਾਰਿਆ ਕਿ ਇਹ ਠੀਕ ਕਹਿੰਦਾ ਹੈ, ਨਾ ਜਾਣੀਏ ਕਿਦਰੇ ਆਪਨੇ ਕੱਪੜੇ ਗਹਿਨੇ ਗੁਵਾਂ ਆਵੇ, ਇਸ ਲਈ ਸੇਠ ਨੇ ਅਪਨੇ ਪੁੱਤ੍ਰ ਨੂੰ ਆਖਿਆ