ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੭੨ )

॥ ਦੋਹਰਾ ॥

ਬਾਣੀ ਕੋ ਨਵਨੀਤ ਕਰ ਉਰ ਕੋ ਵਜ੍ਰ ਸਮਾਨ।
ਰਿਪੁਕੋ ਦੇ ਉਪਦੇਸ ਅਸ ਵੰਸ ਸਹਿਤ ਹੁਇ ਹਾਨ॥

ਇਹ ਬਾਤ ਸੁਨਕੇ ਕੁਲੀਰਕ ਬੋਲਿਆ, ਹੇ ਮਾਤੁਲ ਮੱਛੀ ਦੇ ਮਾਸ ਦੇ ਟੁਕੜੇ ਨੇ ਉਲੇ ਦੀ ਖੁੱਡ ਤੋਂ ਲੈ ਕੇ ਸਰਪ ਦੀ ਖੋਲ ਤੀਕੂੰ ਸਿਟਦੇ। ਉਸ ਮਾਰਗ ਨੇ ਉਲਾ ਜਾਕੇ ਉਸ ਦੁਸ਼ਟ ਸਰਪ ਨੂੰ ਮਾਰ ਦੇਵੇਗਾ। ਬਗਲੇ ਨੇ ਇਸੇ ਤਰ੍ਹਾਂ ਕੀਤਾ, ਤਦ ਨੇਉਲੇ ਨੇ ਉਸ ਮਾਸ ਦੀ ਸੁਗੰਧ ਦੇ ਅਨੁਸਾਰ ਉਸ ਸਰਪ ਨੂੰ ਜਾ ਕੇ ਮਾਰਕੇ ਉਸ ਬ੍ਰਿਛ ਦੇ ਰਹਿਨ ਵਾਲੇ ਬਗਲਿਆਂ ਨੂੰ ਭੀ ਮਾਰ ਦਿੱਤਾ॥

ਸੋ ਹੇ ਧਰਮ ਬੁੱਧਿ ਇਹ ਪਾਪਬੁੱਧਿ ਨੇ ਉਪਾਓ ਤੇ ਸੋਚ ਲਿਆ ਸਾ ਪਰ ਵਿਨਾਸ ਨੂੰ ਨਾ ਸੋਚਿਆ, ਇਸ ਲਈ ਇਸਨੂੰ ਇਹ ਫਲ ਮਿਲ ਗਿਆ ਹੈ॥

॥ ਕਥਾ ॥

ਕਿਸੇ ਨਗਰ ਬਿਖੇ ਜੀਰਣ ਧਨ ਨਾਮੀ ਬਾਣੀਆਂ ਰਹਿੰਦਾ ਸੀ, ਓਹ ਧਨ ਦੇ ਦੂਰ ਹੋ ਜਾਨ ਕਰਕੇ ਸੋਚਨ ਲਗਾ:-