ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੮੬ )
ਨੂੰ ਕਿਹਾ, ਭਈ ਉਹ ਸ਼ਕਾਰੀ ਤਾਂ ਗਿਆ ਹੁਨ ਤੁਸੀ ਅਰਾਮ ਨਾਲ ਇਸ ਨਗਰ ਦੇ ਪੂਰਬ ਉੱਤਰ ਦਿਸ਼ਾ ਵੱਲ ਚਲੋ, ਉੱਥੇ ਇਕ ਮੇਰਾ ਪਰਮ ਮਿਤ੍ਰ ਹਿਰਨ੍ਯਕ ਨਾਮੀ ਚੂਹਿਆਂ ਦਾ ਰਾਜਾ ਰਹਿੰਦਾ ਹੈ, ਉਹ ਸਾਡੇ ਸਭਨਾਂ ਦੀ ਫਾਹੀ ਨੂੰ ਕੱਟੇਗਾ। ਕਿਆ ਠੀਕ ਕਿਹਾ ਹੈ:--
॥ ਦੋਹਰਾ ॥
ਦੇਵ ਯੋਗ ਕਰ ਮਨੁਜ ਕੋ ਜਬ ਸੰਕਟ ਹੁਇ ਜਾਹਿ।
ਮਿਤ੍ਰ ਬਿਨਾਂ ਤਬ ਬਚਨ ਕਰ ਕੋਈ ਨ ਹੋਤ ਸਹਾਇ॥
ਚਿਤ੍ਰ ਗ੍ਰੀਵ ਦੇ ਇਸ ਪ੍ਰਕਾਰ ਸਮਝਾਏ ਹੋਏ ਉਹ ਕਬੂਤਰ ਹਿਰਨ੍ਯਕ ਚੂਹੇ ਦੀ ਬਿਲ ਨੂੰ ਪਹੁੰਚੇ ਹਿਨਰ੍ਯਕ ਬੀ ਆਪਣੀ ਬਿਲ ਦੇ ਬਹੁਤ ਸਾਰੇ ਰਸਤੇ ਬਨਾਕੇ ਨਿਹਸੰਕ ਰਹਿੰਦਾ ਸਾ। ਹਿਰਨ੍ਯਕ ਦੀ ਖੁਡ ਪਾਸ ਜਾ ਕੇ ਚਿਤ੍ਰਗ੍ਰੀਵ ਬੜੀ ਉੱਚੀ ਅਵਾਜ ਨਾਲ ਬੋਲਿਆ, ਹੇ ਮਿਤ੍ਰ ਹਿਰਨ੍ਯਕ ਜਲਦੀ ਆ ਮੈਨੂੰ ਬੜਾ ਸੰਕਟ ਬਨਿਆ ਹੈ। ਇਸ ਬਾਤ ਨੂੰ ਸੁਨਕੇ ਹਿਰਨ੍ਯਕ ਆਪਨੀ ਬਿੱਲ ਦੇ ਅੰਦਰ ਹੋਕੇ ਬੋਲਿਆ ਤੂੰ ਕੌਨ ਹੈਂ, ਇੱਥੇ ਕਿਉਂ ਆਇਆ ਹੈਂ, ਅਰ ਤੇਰਾ ਕੀ ਕੰਮ ਹੈ ਅਰ ਤੈਨੂੰ ਕੀ