ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੮੭ )

ਸੰਕਟ ਬਨਿਆ ਹੈ? ਇਸ ਬਾਤ ਨੂੰ ਸੁਨਕੇ ਚਿਤ੍ਰਗ੍ਰੀਵ ਬੋਲਿਆ,ਮੈਂ ਚਿਤ੍ਰਗ੍ਰੀਵ ਨਾਮੀ ਕਬੂਤਰਾਂ ਦਾ ਰਾਜਾ ਤੇਰਾ ਮਿੱਤ੍ਰ ਹਾਂ ਤੂੰ ਛੇਤੀ ਆ, ਮੈਨੂੰ ਬੜਾ ਕੰਮ ਹੈ। ਹਿਰਨ੍ਯਕ ਇਸ ਬਾਤ ਨੂੰ ਸੁਨ ਬੜਾ ਪ੍ਰਸੰਨ ਹੋ ਇਸ ਥਿਰ ਚਿਤ ਨਾਲ ਜਲਦੀ ਨਿਕਲ ਆਯਾ। ਕਿਆ ਠੀਕ ਕਿਹਾ ਹੈ--

॥ ਦੋਹਰਾ॥

ਸੀਤਲ ਕਰਤਾ ਨੈਨ ਕੋ ਪ੍ਰੇਮ ਯੁਕਤ ਜੇ ਮੀਤ। ਨਿਤ
ਪ੍ਰਤਿ ਮਿਲਤ ਨਾ ਸੁਲਭ ਵਹ ਘਰ ਮੇਂ ਆਇ ਪੁਨੀਤ॥
ਜਾ ਨਰ ਕੇ ਘਰ ਮੈਂ ਸਦਾ ਸੁਹ੍ਰਿਦ ਆਵਤੇ ਜਾਂਹਿ॥
ਤਾਂ ਨਰ ਕੇ ਉਰ ਸੁਖ ਕੀ ਮਿਲੇ ਨ ਕਬ ਹੂੰ ਥਾਹਿ॥

ਹਿਰਨ੍ਯਕ ਨੇ ਚਿਤ੍ਰ ਗ੍ਰੀਵ ਨੂੰ ਕੁਟੰਬ ਸਹਿਤ ਬੱਧਾ ਹੋਯਾ ਦੇਖਕੇ ਪੁੱਛਿਆ, ਹੇ ਮਿਤ੍ਰ! ਇਹ ਕੀ ਹੋਯਾ ਓਹ ਬੋਲ੍ਯਾ ਜਾਨ ਬੁੱਝ ਕੇ ਕੀ ਪੁੱਛਦਾ ਹੈਂ ਇਸੇ ਉੱਪਰ ਕਿਹਾ ਹੈ:--

॥ ਦੋਹਰਾ॥

ਜੈਸੇ ਜਾਕਰ ਜੌਨ ਬਿਧਿ ਜਿਤਨਾ ਨਿਜ ਕ੍ਰਿਤ ਰੋਗ।
ਤੇਸੇ ਤਾਂਕਰ ਤੌਨ ਬਧਿ ਤਿਤਨਾਂ ਬਿਧਿ ਬਸ ਭੋਗ॥