ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੯੩ )

ਠਾ ਹਾਂ ਜੇਕਰ ਤੂੰ ਮਿਤ੍ਰਤਾ ਨਾ ਕਰੇਂਗਾ ਤਾਂ ਤੇਰੇ ਅੱਗੇ ਪ੍ਰਾਨ ਛੱਡ ਦੇਵਾਂਗਾ, ਅਥਵਾ ਤੇਰੇ ਸਾਹਮਨੇ ਭੁੱਖਾ ਬੈਠ ਰਹਾਂਗਾਂ। ਓਹ ਬੋਲਿਆ ਤੇਰੇ ਵੈਰੀਆਂ ਨਾਲ ਕਿਸ ਪ੍ਰਕਾਰ ਮਿੱਤ੍ਰਤਾ ਕਰਾਂ? ਸਿਆਨਿਆਂ ਨੇ ਕਿਹਾ ਹੈ:--

॥ ਦੋਹਰਾ ॥

ਆਛੀ ਸੰਧਿ ਕੇ ਕੀਏ ਮਤ ਕਰ ਰਿਪੁ ਸੇ ਮੇਲ।
ਦੇਖ ਤਪਤਿ ਜਲ ਅਗਨਿ ਕੋ ਦੇ ਬੁਝਾਇ ਯਹਿ ਖੇਲ॥

ਕਊਆ ਬੋਲਿਆ ਤੇਰਾ ਮੇਰਾ ਤਾਂ ਦਰਸ਼ਨ ਭੀ ਨਹੀਂ ਹੋਯਾ ਫੇਰ ਵੈਰ ਕਿਸ ਪ੍ਰਕਾਰ ਹੋਯਾ ਇਹ ਅਨੁਚਿਤ ਬਾਤ ਕਿਉਂ ਕੈਂਹਦਾ ਹੈਂ? ਹਿਰਨ੍ਯਕ ਬੋਲਿਆ ਵੈਰ ਦੋ ਪ੍ਰਕਾਰ ਦਾ ਹੁੰਦਾ ਹੈ, ਇਹ ਕ੍ਰਿਤ੍ਰਿਮ ਵੈਰ, ਦੂਜਾ ਸਹਜਿ ਵੈਰ, ਸੋ ਤੂੰ ਸਾਡਾ ਸਹਜਿ ਵੈਰੀ ਹੈਂ। ਕਿਹਾ ਹੈ:--

॥ ਦੋਹਰਾ ॥

ਕ੍ਰਿਤ੍ਰਿਮ ਵੈਰ ਬਿਨਾਸ ਹ੍ਵੈ ਕ੍ਰਿਤ੍ਰਮ ਗੁਨ ਕੇ ਸਾਥ।
ਪ੍ਰਾਨ ਦੀਏ ਬਿਨ ਜਾਤ ਨਹਿ ਸਹਿਜ ਵੈਰ ਸ਼ਿਵਨਾਥ॥

ਕਊਆ ਬੋਲਿਆ ਦੋ ਪ੍ਰਕਾਰ ਦੇ ਵੈਰ ਦਾ ਲੱਛਨ ਸੁਨਿਆ ਚਾਹੁੰਦਾ ਹਾਂ ਸੋ ਆਪ ਕਹੁ? ਹਿਰਨ੍ਯਕ ਬੋਲਿਆ ਜੋ ਕਾਰਨ ਤੋਂ ਉਪਜੇ ਸੋ ਕ੍ਰਿਤ੍ਰਿਮ ਵੈਰ ਹੈ, ਸੋ ਕ੍ਰਿਤ੍ਰਿਮ ਵੈਰ ਓਸਦੇ ਯੋਗ ਉਪਾਓ ਦੇ ਕੀਤਿਆਂ ਹਟ ਜਾਂਦਾ ਹੈ ਪਰ