ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/197

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੯੪ )

ਮਹਿਜ ਵੈਰ ਕਦੇ ਹਟਦਾ ਨਹੀਂ। ਜਿਸ ਪ੍ਰਕਾਰ ਨੇ ਉਲੇਤੇ ਸੱਪ ਦਾ ਵੈਰ, ਘਾਸਖੋਰੁ ਤੇ ਮਾਸ ਖੋਰਦਾ,ਜਲ ਅਗਨਿ ਦਾ, ਦੇਵਤਿਆਂ ਤੇ ਰਾਖਸ਼ਾਂ ਦਾ, ਕੁੱਤੇ ਅਰ ਬਿੱਲੇ ਦਾ, ਗਰੀਬਾਂ ਤੇ ਧਨ ਵਾਲਿਆਂ ਦਾ, ਅਰ ਸੌਕਨਾਂ ਦਾ, ਹਰਨ ਅਤੇ ਸ਼ਕਾਰੀ ਦਾ,ਧਰਮੀ ਅਰ ਪਾਪੀ ਦਾ, ਮੂਰਖ ਅਰ ਪੰਡਿਤ ਦਾ,ਪਤਿਬ੍ਰਤਾਂ ਅਰ ਵਿਭਚਾਰਣੀ ਦਾ, ਸੰਤਾਂ ਅਤੇ ਦੁਸ਼ਟਾਂ ਦਾ ਸਹਜਿ ਵੈਰ ਹੁੰਦਾ ਹੈ, ਸੋ ਇਨ੍ਹਾਂ ਵਿੱਚੋਂ ਕਿਸੇ ਨੇ ਕਿਸੇ ਨੂੰ ਮਾਰਿਆ ਤਾਂ ਨਹੀਂ ਪਰ ਇਨ੍ਹਾਂ ਦਾ ਸੁਭਾਵਕ ਵੈਰ ਚਲਿਆ ਔਂਦਾ ਹੈ ਅਰ ਇਕ ਦੂਜੇ ਨੂੰ ਦੁਖ ਦੇ ਰਿਹਾ ਹੈ ਕਊਆ ਬੋਲਿਆ:--

॥ ਦੋਹਰਾ ॥

ਕਾਰਨ ਸੇ ਮੈਤ੍ਰੀ ਬਨੇ ਕਾਰਨ ਸੇ ਹੁਇ ਵੈਰ।
ਤਾਂ ਤੇ ਬੁਧਿਚਨ ਮਿੱਤ੍ਰਤਾ ਜੋੜਤ ਹੈਂ ਨਿਰਵੈਰ॥

ਸੋ ਤੂੰ ਭੀ ਮੇਰੇ ਨਾਲ ਮਿੱਤ੍ਰਤਾ ਦੇ ਲਈ ਮੇਲ ਕਰ, ਹਿਰਨ੍ਯਕ ਬੋਲਿਆ ਤੂੰ ਰਾਜਨੀਤ ਦਾ ਸਿਧਾਂਤ ਸੁਨ

॥ ਦੋਹਰਾ ॥

ਪ੍ਰਿਥਮ ਮਿੱਤ੍ਰ ਪੁਨ ਸਤ੍ਰ ਹ੍ਵੈ ਤਾਂ ਸੋ ਚਹੇ ਜੋ ਹੇਤ।
ਵਾਮੀ ਕੇ ਸਮ ਗਰਭ ਕੋ ਧਾਰ ਮ੍ਰਿਤ੍ਯੁ ਗਹਿ ਲੇਤ॥

ਅਥਵਾ ਮੈਂ ਗੁਨਵਾਨ ਹਾਂ ਮੇਰੇ ਨਾਲ ਕਿਸੇ ਨੇ ਵੀ ਵੈਰ ਕੀ ਕਰਨਾ ਹੈ ਇਹ ਖਿਆਲ ਭੀ ਝੁਠਾ ਹੈ। ਕਿਹਾ ਹੈ