ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੨੦੬ )
ਨੇ ਉਸਦਾ ਬੜਾ ਆਦਰ ਕਰਕੇ ਸੇਵਾ ਕੀਤੀ, ਅਰ ਰਾਤ ਨੂੰ ਦੋਵੇਂ ਸਾਧੂ ਇਕ ਚਟਾਈ ਉੱਪਰ ਸੁੱਤੇ ਹੋਏ ਕਈ ਤਰ੍ਹਾਂ ਦੇ ਪ੍ਰਸੰਗ ਕਰਨ ਲੱਗੇ। ਜਦ ਓਹ ਅਭ੍ਯਾਗਤ ਕਥਾ ਕਰਨ ਲੱਗਾ ਤਦ ਤਾਮ੍ਰਚੂੜ੍ਹ ਚੂਹਿਆਂ ਦੇ ਭਯ ਕਰਕੇ ਉਸ ਪੁਰਾਨੇ ਵਾਂਸ ਨਾਲ ਭਿੱਛਿਆ ਪਾਤ੍ਰ ਨੂੰ ਤਾੜਨ ਲੱਗਾ, ਉਸਦੇ ਸਬਬ ਕਰਕੇ ਉਸਦੀ ਕਥਾ ਦਾ ਹੁੰਕਾਰਾ, ਨਾ ਮਿਲਿਆ ਤਦ ਓਹ ਅਭ੍ਯਾਗਤ ਬੜੇ ਕ੍ਰੋਧ ਵਿਖੇ ਆਕੇ ਬੋਲਿਆ ਹੇ ਮਿਤ੍ਰ! ਮੈਂ ਜਾਨ ਲਿਆ ਹੈ ਜੋ ਤੂੰ ਮੇਰੇ ਨਾਲ ਉਦਾਸ ਹੈ, ਇਸੇ ਲਈ ਮੇਰੇ ਨਾਲ ਕੁਝ ਬੋਲਦਾ ਨਹੀਂ ਸੋ ਮੈਂ ਤੇਰੇ ਮਕਾਨ ਤੋਂ ਹੁਣੇ ਤੁਰ ਜਾਂਦਾ ਹਾਂ ਕਿਉਂ ਜੋ ਕਿਹਾ ਹੈ:--
॥ ਦੋਹਰਾ ॥
ਅਭ੍ਯਾਗਤ ਕੋ ਦੇਖ ਜੋ ਗੇਹੀ ਅਧੋ ਲਖਾਤ।
ਤਿਨਕੇ ਘਰ ਜੋ ਜਾਤ ਹੈ ਸਿੰਗਰਹਿਤ ਬ੍ਰਿਖ ਭ੍ਰਾਤ॥
ਜਹਾਂ ਨੂੰ ਆਦਰ ਹੋਇ ਕਛੁ ਮੀਠੋ ਬੋਲ ਨਾ ਹੋਇ।
ਗੁਨ ਔਗਨ ਕੀ ਬਾਤ ਨਹਿ ਤਹਾ ਨ ਜਾਈਏ ਲੋਇ॥
ਹੇ ਤਾਮ੍ਰਚੂੜ੍ਹ! ਤੂੰ ਇਕ ਮਕਾਨ ਦੇ ਮਿਲਨ ਕਰਕੇ ਹੰਕਾਰੀ ਹੋ ਗਿਆ ਹੈਂ ਅਰ ਮਿਤ੍ਰ ਦਾ ਪ੍ਰੇਮ ਭੀ ਭੁੱਲ ਬੈਠਾ ਹੈਂ। ਕਿਆ ਤੂੰ ਏਹ ਨਹੀਂ ਜਾਨ ਜੋ ਇਸ