ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/208

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੫)

ਨਹੀਂ ਪਰ ਆਪਨੂੰ ਕੁਝ ਔਖ ਨਹੀਂ, ਇਸ ਲਈ ਅਸੀਂ ਬ੍ਰਿਥਾ ਇਧਰ ਉਧਰ ਕਿਸ ਲਈ ਫਿਰੀਏ ਜੇਕਰ ਕ੍ਰਿਪਾ ਕਰੋ ਤਾਂ ਅੱਜ ਉਸਨੂੰ ਪ੍ਰਸੰਨ ਹੋਕੇ ਖਾਈਏ। ਮੈਂ ਭੀ ਇਸ ਬਾਤ ਨੂੰ ਸੁਣ, ਸਾਰੇ ਪਰਵਾਰ ਸਮੇਤ ਉਸੇ ਵੇਲੇ ਤੁਰ ਪਿਆ ਅਰ ਕੁੱਦ ਕੇ ਉਸ ਭਿੱਖਿਆ ਪਾਤ੍ਰ ਤੇ ਚੜ੍ਹ ਗਿਆ ਅਤੇ ਉਸ ਅੰਨ ਨੂੰ ਸੇਵਕਾਂ ਵਿਖੇ ਵੰਡ ਕੇ ਆਪ ਭੀ ਛਕਿਆ ਤੇ ਸਬਨਾਂ ਨੂੰ ਪ੍ਰਸੰਨ ਕਰਕੇ ਆਪਨੇ ਮਕਾਨ ਪਰ ਆ ਗਿਆ। ਇਸ ਪ੍ਰਕਾਰ ਹਰ ਰੋਜ ਕੀਤਾ ਕਰਾਂ, ਅਰ ਸੰਨ੍ਯਾਸੀ ਭੀ ਯਥਾ ਸ਼ਕਤਿ ਉਸ ਅੰਨ ਦੀ ਰਛਿਆ ਕਰੇ ਪਰ ਜਦ ਓਹ ਨੀਂਦ ਵਿਖੇ ਆ ਜਾਵੇ ਤਦ ਮੈਂ ਉਸ ਪਾਤ੍ਰ ਉੱਪਰ ਚੜ੍ਹ ਕੇ ਆਪਨੇ ਕਰਮ ਨੂੰ ਕਰਾਂ। ਇਕ ਦਿਨ ਉਸ ਸਾਧੂ ਨੇ ਉਸ ਅੰਨ ਦੀ ਰੱਛਿਆ ਲਈ ਇਕ ਯਤਨ ਕੀਤਾ ਜੋ ਇਕ ਟੁੱਟਾ ਹੋਯਾ ਬਾਂਸ ਆਂਦਾ ਉਸਦੇ ਨਾਲ ਸੁੱਤਾ ਹੋਯਾ ਭੀ ਉਸ ਛਿੱਕੇ ਨੂੰ ਹਲਾਉਂਦਾ ਰਹੇ, ਮੈਂ ਭੀ ਡਰਦਾ ਮਾਰਿਆ ਨੱਸ ਜਾਵਾਂ। ਇਸ ਪ੍ਰਕਾਰ ਹਰ ਰੋਜ ਉਸ ਦੀ ਅਰ ਮੇਰੀ ਲੜਾਈ ਬਿਖੇ ਰਾਤ ਬੀਤ ਜਾਵੇ। ਇਕ ਦਿਨ ਉਸ ਸਾਧੂ ਦੇ ਪਾਸ ਇਕ ਬ੍ਰਿਹਤ ਇਸਫ਼ਚ ਨਾਮੀ ਸਾਧੂ ਉਸਦਾ ਪਰਮ ਮਿਤ੍ਰ ਤੀਰਥ ਯਾਤ੍ਰਾ ਕਰਦਾ ਉੱਥੇ ਆ ਗਿਆ। ਤਾਮ੍ਰਚੂੜ੍ਹ