ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੨੦੪)
ਮੰਥਰਕ, ਬੋਲਿਆ ਇਸ ਦੇ ਵੈਰਾਗ ਦਾ ਕੀ ਕਾਰਨ ਹੈ। ਕਊਆ ਬੋਲਿਆ ਮੈਂ ਤਾਂ ਇਸ ਕੋਲੋਂ ਪੁੱਛਿਆ ਸੀ, ਪਰ ਇਸਨੇ ਕਿਹਾ ਜੋ ਬਹੁਤ ਸਾਰਾ ਬ੍ਰਿਤਾਂਤ ਹੈ ਉੱਥੇ ਹੀ ਚੱਲਕੇ ਆਖਾਂਗਾ, ਸੋ ਮੈਂ ਭੀ ਫੇਰ ਨਾ ਪੁੱਛਿਆ। ਇਹ ਕਹਿਕੇ ਫੇਰ ਹਰਨ੍ਯਕ ਨੂੰ ਬੋਲਿਆ ਹੁਣ ਤੁਸੀ ਆਪਨੇ ਵੈਰਾਗ ਦਾ ਕਾਰਨ ਆਖੋ। ਚੂਹਾ ਬੋਲਿਆ ਸੁਨੋ:--
॥ ਕਥਾ ॥
ਦੱਖਨ ਦੇਸ ਵਿਖੇ ਇਕ ਬੜਾ ਭਾਰੀ ਨਗਰ ਸਾ,ਉਸ ਸ਼ਹਿਰ ਦੇ ਪਾਸ ਸ਼ਿਵਜੀ ਮਹਾਰਾਜ ਦਾ ਮੰਦਰ ਸਾ, ਉਥੇ ਤਾਂਮ੍ਰਚੂੜ ਨਾਮੀ ਇਕ ਸੰਨ੍ਯਾਸੀ ਰਹਿੰਦਾ ਸਾ, ਓਹ ਸਾਧੂ ਭਿਖ੍ਯਾ ਦੇ ਨਾਲ ਅਪਨਾ ਨਿਰਬਾਹ ਕਰਦਾ ਸਾ, ਜੋ ਕੁਝ ਭਿਛਿਆ ਦਾ ਅੰਨ ਬਚ ਰਹਿੰਦਾ ਸਾ ਉਸਨੂੰ ਭਿਛਿਆ ਪਾਤ੍ਰ ਵਿਖੇ ਰਖ ਕੇ ਕਿੱਲੀ ਦੇ ਨਾਲ ਲਟਕਾਕੇ ਰਾਤੀ ਆਰਾਮ ਕਰਦਾ ਸਾ, ਸਵੇਰੇ ਉਸ ਅੰਨ ਨੂੰ ਨੌਕਰਾਂ ਵਿਖੇ ਵੰਡ ਕੇ ਮੰਦਰ ਦੀ ਸਫਾਈ ਕਰਾ ਲੈਂਦਾ ਸਾ। ਇਕ ਦਿਨ ਮੇਰੇ ਸੰਬੰਧੀਆਂ ਨੇ ਆਕੇ ਮੈਨੂੰ ਆਖਿਆ, ਹੇ ਮਹਾਰਾਜ ਇਸ ਮੰਦਰ ਵਿਖੇ ਪੱਕਾ ਹੋਯਾ ਅੰਨ ਚੂਹਿਆਂ ਦੇ ਭੈ ਕਰਕੇ ਛਿੱਕੇ ਉਪਰ ਰੱਖਿਆ ਰਹਿੰਦਾ ਹੈ ਅਤੇ ਅਸੀ ਖਾਣੇ ਨੂੰ ਸਮਰਥ