ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/213

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧੦)

ਸ੍ਵਲਪ ਦਾਨ ਤੇ ਨਿਰਧਨੀ ਸੋ ਫਲ ਪਾਵੇਂ ਤੂਰ॥
ਕ੍ਰਿਪਨ ਧਨੀ ਨਹਿ ਸੇਵੀਏ ਲਘੁ ਦਾਤਾ ਬੀ ਸੇਵ।
ਸੁਖ ਦਾਤਾ ਹੈ ਕੂਪ ਜਲ ਨਹਿ ਸਮੁੰਦ੍ਰ ਇਮਦੇਵ॥
ਨਾਮ ਮਾਤ੍ਰ ਕਰ ਨ੍ਰਿਪਨ ਹ੍ਵੈ ਬਿਨਾ ਦਾਨ ਸ਼ਿਵਨਾਥ।
ਧਨ ਰੱਛਕ ਕੌਬੇਰ ਕੋ ਕੋ ਨ ਕਹਿਤ ਸੁਰਨਾਥ॥
ਦਾਨ ਹੇਤ ਦੁਰਬਲ ਭ੍ਯਾ ਲਹਿਤ ਪ੍ਰਸੰਸਾ ਨਾਗ।
ਦਾਨ ਬਿਨਾਂ ਖਰ ਤੀਨ ਤਨ ਨਿੰਦਨੀਯ ਨਿਰਭਾਗ॥
ਸੀਤਲ ਸੁੰਦਰ ਘਟ ਜੋਊ ਅਧੋ ਜਾਤ ਦਿਨ ਦਾਨ।
ਕਾਨੀ ਕੁਬਰੀ ਕਾਕੜੀ ਉਰਧ ਹੋਤ ਸੁਜਾਨ॥
ਜਲਧ ਦੇਤ ਜਲ ਜਬੀ ਲੌ ਲੋਗਨ ਕੋ ਪ੍ਰਿਯ ਹੋਤ।
[1]*ਕਰ ਫੈਲਾਏ ਮਿਤ੍ਰ ਕੀ ਦਰਸ਼ਨ ਜੋਗ ਨ ਜੋਤ॥

ਹੇ ਭੱਦ੍ਰੇ! ਇਸ ਬਾਤ ਨੂੰ ਸੋਚਕੇ ਗਰੀਬਾਂ ਨੂੰ ਬੀ ਉਚਿਤ ਹੈ ਜੋ ਸਮ੍ਯ ਸਿਰ ਚੰਗੇ ਪਾਤ੍ਰ ਨੂੰ ਦਾਨ ਦੇਨਾ। ਸ਼ਾਸਤ੍ਰਕਾਰਾਂ ਨੇ ਕਿਹਾ ਹੈ:-

॥ਦੋਹਰਾ॥

ਸਰਧਾ ਯੁਤ ਸੁਭ ਪਾਤ੍ਰ ਕੋ ਦੇਸ ਕਾਲ ਮੇਂ ਦਾਨ।
ਦੇਵਤ ਜੋ ਬੁਧਿਮਾਨ ਨਰ ਫਲ ਹੈ ਤਾਸ ਮਹਾਨ॥


  1. *ਕਿਰਨਾਂ ਅਤੇ ਹੱਥ। ਮਿਤ੍ਰ ਸੂਰਜ ਅਤੇ ਮਿਤ