ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/214

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧੧)

ਤਥਾ-ਅਰਿ ਤ੍ਰਿਸਨਾ ਕੋ ਮਤ ਕਰੋ ਨਾ ਕਰ ਡਿਸਕਾ ਤ੍ਯਾਗ। ਸਿਖਾ ਹੋਤ ਮਸਤਕ ਬਿਖੇ ਅਤਿ ਤ੍ਰਿਸਨਾ ਕੋ ਲਾਗ॥

ਬ੍ਰਹਮਨੀ ਬੋਲੀ-ਇਹ ਬਾਤ ਕਿਸ ਪ੍ਰਕਾਰ ਹੈ? ਬ੍ਰਹਮਨ ਬੋਲਿਆ ਸੁਨ:-

॥ਕਥਾ॥

ਕਿਸੇ ਬਨ ਵਿਖੇ ਇਕ ਕਰਾਤ ਰਹਿੰਦਾ ਸਾ, ਓਹ ਇਕ ਦਿਨ ਹਿੰਸਾ ਕਰਨ ਲਈ ਬਨ ਨੂੰ ਤੁਰ ਪਿਆ, ਉਸਨੇ ਸੰਘਨੇ ਬਨ ਵਿਖੇ ਜਾਕੇ ਕਾਲੇ ਪਹਾੜ ਜੇਡਾ ਉੱਚਾ ਸੂਰ ਦੇਖਿਆ। ਉਸਨੂੰ ਦੇਖਕੇ ਉਸ ਭੀਲ ਨੇ ਆਪਨੇ ਕੰਨਾਂ ਤੀਕੂੰ ਖਿੱਚਕੇ ਇਕ ਤੀਰ ਮਾਰਿਆ। ਸੂਰ ਨੇ ਬੀ ਕ੍ਰੋਧ ਕਰਕੇ ਛੋਟੇ ਚੰਦ ਜਿਹੇ ਦੰਦਾਂ ਦੇ ਅਗ੍ਰ ਭਾਗ ਨਾਲ ਉਸ ਦਾ ਪੇਟ ਪਾੜ ਦਿੱਤਾ ਅਰ ਓਹ ਸ਼ਕਾਰੀ ਮਰ ਗਿਆ। ਉਸ ਸ਼ਕਾਰੀ ਨੂੰ ਮਾਰਕੇ ਸੂਰ ਬੀ ਬਾਣ ਦੀ ਪੀੜਾ ਨਾਲ ਮਰ ਗਿਆ, ਇਤਨੇ ਚਿਰ ਵਿਖੇ ਇਕ ਗਿੱਦੜ ਜਿਸਦੀ ਮੌਤ ਨੇੜੇ ਆਈ ਹੋਈ ਸੀ ਭੁੱਖਾ ਤਿਹਾਯਾ ਇਧਰ ਉਧਰ ਫਿਰਦਾ ਉੱਥੇ ਆ ਪਹੁੰਚਿਆ। ਉਸਨੇ ਸ਼ਕਾਰੀ ਅਤੇ ਸ਼ਕਾਰ ਨੂੰ ਮੋਯਾ ਦੇਖ ਪ੍ਰਸੰਨ ਹੋਕੇ ਬਿਚਾਰ ਕੀਤਾ, ਆਹਾ! ਮੇਰੇ ਉੱਪਰ ਪ੍ਰਮੇਸ਼੍ਵਰ ਬੜਾ