ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/216

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧੫)

ਦੇਖਦਿਆਂ ਚਲਿਆ ਜਾਂਦਾ ਹੈ, ਜੇਕਰ ਇੱਕੋ ਪਾਸਿਓਂ ਆਵੇ ਤਾਂ ਰਸਤਾ ਮਲੂਮ ਹੋਵੇ। ਅਭ੍ਯਾਗਤ ਬੋਲਿਆ,ਤੇਰੇ ਪਾਸ ਕਈ ਹੈ? ਓਹ ਬੋਲਆ, ਹੈ। ਅਭ੍ਯਾਗਤ ਬੋਲਿਆ ਉਸਨੂੰ ਲੈਆ ਅਰ ਅੱਜ ਸਵੇਰੇ ਲੋਕਾਂ ਤੋਂ ਆਉਨ ਥੀਂ ਪਹਿਲੋਂ ਪਹਿਲੋਂ ਇਨ੍ਹਾਂ ਦੇ ਪੈਰਾਂ ਦਾ ਰਸਤਾ ਦੇਖਕੇ ਇਸ ਦੀ ਬਿੱਲ ਨੂੰ ਢੂੰਢੀਏ। ਚੂਹਾ ਬੋਲਿਆ, ਹੇ ਮੰਥਰਕ! ਮੈਂ ਸੋਚਿਆ ਜੋ ਹੁਨ ਮੈਂ ਮੋਯਾ ਕਿਉਂ ਜੋ ਜਿਸ ਪ੍ਰਕਾਰ ਇਸ ਨੇ ਮੇਰੇ ਧਨ ਨੂੰ ਮਲੂਮ ਕਰ ਲਿਆ ਹੈ ਇਸੇ ਤਰਾਂ ਮੇਰੀ ਬਿੱਲ ਨੂੰ ਭੀ ਜਾਨ ਜਾਏਗਾ, ਏਹ ਬੜੀ ਸੋਚ ਦੀ ਬਾਤ ਕਰਦਾ ਹੈ। ਨੀਤਿ ਸ਼ਾਸਤ੍ਰ ਨੇ ਕਿਹਾ ਭੀ ਹੈ:-

॥ਦੋਹਰਾ॥

ਇਕ ਬਾਰ ਜਨ ਪੁਰਖ ਕੇ ਗੁਨ ਔਗਨ ਲਖ ਲੇਤ।

ਬੁੱਧਿਮਾਨ ਨਰ ਹਾਥ ਸੇ [1]*ਪਲ ਪ੍ਰਮਾਨ ਕਹਿ ਦੇਤ॥

॥ਦਵੈਯਾ ਛੰਦ॥

ਵਾਛਾ ਦੇਤ ਜਨਾਇ ਪੁਰਖ ਕਾ ਸੁਭ ਅਰ ਅਸ਼ੁਭ ਪ੍ਰਕ੍ਰਿਤ ਜੋਇ। ਤਥਾ ਭਵਿਖਤ ਭੀ ਤਿਸ ਦਾਰਾ ਪ੍ਰਗਟ ਹੋਤ ਯਾਂ


  1. *ਪਲ ਚਾਲੀਆਂ ਮਾਸਿਆਂ ਦਾ ਹੁੰਦਾ ਹੈ॥