ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/22

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੬ )

ਇੱਕ ਦਿਨ ਸ਼ੇਖ ਚਿੱਲੀ ਦੀ ਮਾਂ ਨੇ ਕਿਹਾ, ਕਿ ਪੁੱਤ੍ਰ ਤੂੰ ਵੇਹਲਾ ਜੋ ਬੈਠਾ ਰਹਿੰਦਾ ਹੈਂ ਲੱਕੜੀਆਂ ਹੀ ਲੈ ਆਇਆ ਕਰ। ਆਪਣੀ ਮਾਂ ਦੀ ਆਗਿਆ ਮੂਜਿਬ ਕੁਹਾੜੀ ਲੈ ਜੰਗਲ ਨੂੰ ਗਇਆ। ਉੱਥੇ ਇਕ ਵੱਡੇ ਸਾਰੇ ਰੁੱਖ ਉੱਤੇ ਚੜ੍ਹ ਤਿਸਦੀ ਇੱਕ ਟਹਿਣੀ ਉੱਤੇ ਬੈਠ ਉੱਸੇ ਨੂੰ ਵੱਢਣ ਲੱਗਾ। ਉਸ ਰਸਤੇ ਇੱਕ ਰਾਹੀ ਚਲਿਆ ਜਾਂਦਾ ਸਾ, ਉਸਨੇ ਡਿੱਠਾ ਜੋ ਇਹ ਹੁਣ ਡਿੱਗ ਮਰੇਗਾ, ਉਸਨੂੰ ਕਿਹਾ ਕਿ ਤੂੰ ਜਿਸ ਡਾਲ ਉੱਤੇ ਬੈਠਾ ਹੈਂ ਉਸੇ ਨੂੰ ਕੱਟਦਾ ਹੈਂ ਕੀ ਡਿੱਗ ਨਾ ਮਰੇਂ ਗਾ? ਉੱਤਰ ਦਿੱਤੋਸੁ ਚਲ ਓਏ ਪੱਤ੍ਰਾ ਵਾਚ, ਤੈਨੂੰ ਕੀਹਨੇ ਗੱਲੀਂ ਲਾਇਆ ਹੈ,ਇਹ ਸੋਹਿਲਾ ਸੁਣਕੇ ਓਹ ਵਿਚਾਰਾ ਛਿੱਥਾ ਹੋ ਚਲਿਆ ਗਇਆ ਪਰ ਅਜੇ ਦੂਰ ਨਹੀਂ ਗਇਆ ਸਾ ਕਿ ਟਹਿਣੀ ਟੁੱਟ ਗਈ ਤੇ ਸ਼ੇਖ ਚਿੱਲੀ ਡਿੱਗ ਪਿਆ ਕੁਹਾੜੀ ਵਾੜੀ ਛੱਡ ਲੰਗੜਾਉਂਦਾ ੨ ਉਸ ਰਾਹੀ ਦੇ ਪਿੱਛੇ ਉੱਠ ਭੱਜਿਆ ਕਿ ਤੂੰ ਕੋਈ ਔਲੀਆ ਹੈਂ ਸੱਚ ਦੱਸ ਮੈਂ ਕਦ ਮਰਾਂਗਾ? ਇਹ ਕਹਿ ਉਸਨੂੰ ਜੱਫਾ ਮਾਰ ਬੈਠ ਉਸ ਨੈ ਆਪਣਾ ਪਿੱਛਾ ਛੁਡਾਨ ਲਈ ਕਿਹਾ ਕਿ ਸੱਤਾਂ ਦਿਨਾਂ ਨੂੰ ਮਰੇਂਗਾ। ਇਹ ਸੁਣ ਸ਼ੇਖ ਚਿੱਲੀ ਘਰ ਨੂੰ ਗਇਆ ਅਤੇ ਆਪਣੀ ਮਾਉਂ ਨੂੰ ਬੋਲਿਆ