ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੦ )

ਮਾਤਾ ਅੱਜ ਮੈਨੂੰ ਇੱਕ ਔਲੀਆ ਮਿਲਿਆ ਸਾ, ਓਹ ਕਹਿ ਗਇਆ ਹੈ ਜੋ ਤੂੰ ਸੱਤਾਂ ਦਿਨਾਂ ਨੂੰ ਮਰੇਂਗਾ,ਸੋ ਹੁਣ ਮੈਂ ਤੈਥੋਂ ਵਿਦਿਆ ਹੋਣ ਆਇਆ ਹਾਂ, ਛਿਆਂ ਦਿਨਾਂ ਲਈ ਤੂੰ ਮੈਨੂੰ ਪਰਾਉਂਠੇ ਤਲ ਦੇ ਕਿ ਮੈਂ ਮੌਤ ਦੇ ਆਉਣ ਤੋਂ ਪਹਿਲਾਂ ਹੀ ਕਬਰ ਵਿੱਚ ਜਾ ਪਵਾਂ, ਜੇ ਮੈਂ ਘਰ ਮਰਿਆ ਤਾਂ ਮਗਰੋਂ ਮੈਨੂੰ ਕਿਨ ਚੁਕ ਕੇ ਬਾਹਰ ਲਜਾ ਦੱਬਣਾ ਹੈ? ਸੋ ਹੱਸ ਕੇ ਬੋਲੀ ਵੇ ਮੌਰ ਝੁੱਗਾ ਪਿੱਟਿਆ! ਤੈਨੂੰ ਕਿਸੇ ਹਾੱਸੀ ਕੀਤੀ ਹੋਏਗੀ? ਉੱਤਰ ਦਿਤੋਸੁ, ਨਹੀਂ ਮਾਂ ਓਹ ਅੱਲਾ ਦਾ ਬੰਦਾ ਅਜੇਹਾ ਨਾ ਸਾ,ਓਹ ਤਾਂ ਕੋਈ ਅੱਲਾ ਦਾ ਮਕਬੂਲ ਸਾ, ਤੂੰ ਇਹ ਤਾਂ ਸਮਝ ਜੋ ਝੂਠ ਬੋਲ ਕੇ ਉਸ ਸਾਹਿਬ ਦੇ ਪਿਆਰੇ ਨੇ ਸਾਡੇ ਕੋਲੋਂ ਕੋਈ ਨੇਬੀ ਲੈਣੀਸੀ? ਇਹ ਸੁਣ ਕੇ ਉਸਦੀ ਮਾਂ ਮੁਸਕੜਾਈ ਅਤੇ ਝਲਾ ਜਾਣਕੇ ਛਿਆਂ ਦਿਨਾਂ ਲਈ ਪਰੌਠੇ ਪਕਾ ਦਿੱਤੇ। ਸੰਬਲਾ ਲੈ ਉਹ ਕਬਰਸਤਾਨ ਵਿੱਚ ਪੈ ਰਿਹਾ ਤੇ ਮੂੰਹ ਨੰਗਾ ਰੱਖ ਲਿਆ। ਉਸ ਰਸਤੇ ਇੱਕ ਸਿਪਾਹੀ ਘਿਉ ਦਾ ਘੜਾ ਲਈ ਚਲਿਆ ਜਾਂਦਾ ਸਾ ਸਾਹ ਲੈਣ ਲਈ ਉਸਨੇ ਇੱਥੇ ਘੜਾ ਉਤਾਰ ਦਿੱਤਾ ਤ ਇੱਧਰ ਉੱਧਰ ਤੱਕਣ ਲੱਗਾ ਜੋ ਕੋਈ ਮਜੂਰ ਮਿਲ ਜਾਏ ਤਾਂ ਟਕਾ ਦੇ ਕੇ ਘੜਾ ਚੁਕਾ ਲੈ ਚੱਲਾਂ। ਇਹ ਕਬਰ ਵਿੱਚੋਂ ਬੋਲ