ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/220

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧੯)

ਨੂੰ ਦੇਖਕੇ ਓਹ ਮੇਰਾ ਸ਼ਤ੍ਰੂ ਤਾਮ੍ਰਚੂੜ ਨੂੰ ਬੋਲ੍ਯਾ, ਦੇਖ ਭਈ ਇਸ ਕੌਤਕ ਨੂੰ ਦੇਖ॥

ਸੋ ਤੂੰ ਬੇ ਖ਼ੌਫ ਹੋ ਕੇ ਸਯਨ ਕਰ ਜੋ ਇਸ ਦੇ ਕੁੱਦਨ ਦਾ ਕਾਰਨ ਹੈ ਸੋ ਸਾਡੇ ਪਾਸ ਹੈ ਇਹ ਬਾਤ ਠੀਕ ਕਹੀ ਹੈ:-

॥ਦੋਹਰਾ॥

ਦਾਂਤ ਰਹਿਤ ਜਿਮ ਸਰਪ ਹ੍ਵੈ ਬਿਣ ਮਦ ਹਸਤੀ ਹੋਇ।
ਤਿਮ ਧਨ ਰਿਹਤ ਮਨੁਖ੍ਯ ਹੈ ਨਾਮ ਮਾਤ੍ਰ ਹੀ ਜੋਇ॥

ਇਸ ਬਾਤ ਨੂੰ ਸੁਣਕੇ ਮੈਂ ਸੋਚਣ ਲੱਗਾ ਓਹ ਹੋ। ਮੇਰੇ ਵਿਖੇ ਤਾਂ ਉਂਗਲ ਮਾਤ੍ਰ ਭੀ ਕੁੱਦਨ ਦੀ ਸ਼ਕਤਿ ਨਹੀਂ ਰਹੀ, ਇਸ ਵਾਸਤੇ ਧਨ ਤੋਂ ਬਿਨਾਂ ਪੁਰਖ ਦੇ ਜੀਵਨ ਨੂੰ ਧਿਰਕਾਰ ਹੈ। ਠੀਕ ਕਿਹਾ ਹੈ:-

॥ਦੋਹਰਾ॥

ਅਲਪ ਬੁੱਧ ਧਨ ਹੀਨ ਕਾ ਸਭੀ ਕਰਮ ਰਹਿ ਜਾਤ। ਜਿਮ ਗ੍ਰੀਖਮ ਰਿਤੂ ਮੇਂ ਪਿਖੋ ਨਦੀ ਨ ਬਹਾਤ॥ ਯਥਾ ਕਾਕ ਜੋ ਹੋਤ ਹੈ ਬਨ ਕੇ ਤਿਲ ਜਿਮ ਜਾਨ। ਨਾਮ ਮਾਤ੍ਰ ਨਹਿ ਕਾਜ ਹਿਤ ਧਨ ਬਿਨ ਪੁਰਖ ਪਛਾਨ॥ ਨਹਿ ਪ੍ਰਗਟਤ ਧਨ ਹੀਨ ਕੇ ਗੁਣ ਜੋ ਅਹੇਂ ਤਿਸ ਪਾਸ। ਧਨ ਤੇ ਪ੍ਰਗਟੇ ਸਕਲ ਗੁਣ