ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/221

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨੦)

ਯਥਾ ਸੂਰ ਜਗ ਭਾਸ॥ ਪਹਿਲੇ ਹੀ ਧਨ ਰਹਿਤ ਜੋ ਨਹਿ ਤਿਸ ਪਾਵਤ ਖੇਦ। ਵਿੱਤ ਪਾਇ ਨਿਰਧਨ ਬਨੈ ਧਾਰਤ ਜਿਮ ਨਿਰਵੇਦ॥ ਅਗਨਿ ਦਗਧ ਸੂਕਾ ਤਰੂ ਘੁਣ ਯੁਤ ਊਖਰ ਬੀਚ। ਐਸੋ ਤਰੁ ਸ਼ੁਭ ਜਾਣੀਏ ਧਨ ਬਿਨ ਜੀਵਨ ਮੀਚ॥ ਤੇਜ ਰਹਿਤ ਧਨ ਹੀਨਤਾ ਸੰਕਨੀਯ ਸਭ ਠੌਰ। ਘਰ ਆਏ ਧਨ ਹੀਨ ਕੋ ਤਜ ਕਰ ਜਾਤੇ ਦੌਰ॥

ਇਸ ਪ੍ਰਕਾਰ ਵਿਰਲਾਪ ਕਰਦਾ ਹੋਯਾ ਹੋਸਲੇ ਤੋਂ ਰਹਿਤ ਉਸ ਧਨ ਨੂੰ ਸਾਧੂ ਦੇ ਸਿਰ੍ਹਾਣੇ ਦੇ ਹੇਠ ਦੇਖਕੇ ਮੈਂ ਪ੍ਰਭਾਤੇ ਆਪਣੇ ਬਿੱਲ ਵਿਖੇ ਜਾ ਘੁਸਿਆ ਤਦ ਮੇਰੇ ਨੌਕਰ ਚਾਕਰ ਸਵੇਲੇ ਆਪਸ ਵਿਖੇ ਬਾਤਾਂ ਕਰਨ ਲੱਗੇ, ਭਈ ਇਹ ਤਾਂ ਸਾਡੀ ਪਾਲਨਾ ਕਰਨ ਬਿਖੇ ਸਮਰਥ ਨਹੀਂ ਬਲਕਿ ਇਹਦੇ ਪਿੱਛੇ ਲੱਗਿਆਂ ਸਿਵਾ ਬਿੱਲੇ ਦੇ ਖ਼ੌਫ਼ ਤੋਂ ਹੋਰ ਕੁਝ ਹਾਸਲ ਨਹੀਂ ਹੈ ਤਾਂ ਇਸ ਦੀ ਸੇਵਾ ਕਿਸ ਲਈ ਕਰੀਏ। ਨੀਤਿ ਸ਼ਾਸਤ੍ਰ ਨੇ ਕਿਹਾ ਹੈ:-

॥ਦੋਹਰਾ॥

ਜਾ ਸ੍ਵਾਮਿ ਸੇ ਲਾਭ ਨਹਿ ਕੇਵਲ ਵਿਪਦਾ ਹੋਇ।
ਸੋ ਮਾਲਕ ਦਾਸਾਨ ਕੋ ਤਯਾਗ ਯੋਗ ਹੀ ਜੋਇ॥