ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੮)

ਆਪ ਮੇਰੀ ਦਵਾਈ ਕੀਤੀ ਚਾਂਹਦੇ ਹੋ ਤਾਂ ਆਪਣੇ ਸਾਰਿਆਂ ਨੌਕਰਾਂ ਨੂੰ ਵਿਦਿਆ ਕਰ ਦੇਓ ਅਤੇ ਇਸ ਗੱਲ ਦਾ ਪੂਰਾ ੨ ਕਰਾਰ ਕਰੋ ਕਿ ਇੱਕ ਮਹੀਨੇ ਤੀਕੂੰ ਜਿਸਤਰਾਂ ਮੈਂ ਆਖਾਂ ਉਸੇ ਤਰਾਂ ਰਹੋ ਅਤੇ ਕਿਸੇ ਗੱਲ ਵਿੱਚ ਤਕਰਾਰ ਨ ਕਰੋ ਜੇਕਰ ਇਹ ਗੱਲਾਂ ਆਪਨੇ ਮੰਨਣੀਆਂ ਹੋਣ ਤਾਂ ਮੈਂ ਦਵਾਈ ਕਰਨ ਨੂੰ ਤਿਆਰ ਹਾਂ, ਨਹੀਂ ਤਾਂ ਮੈਂ ਸੱਚ ਕਹਿ ਦੇਂਦਾ ਹਾਂ ਕਿ ਜੇਕਰ ਆਪ ਸੱਤਾਂ ਦੀਪਾਂ ਦੇ ਬਾਦਸ਼ਾਹ ਭੀ ਹੋ, ਮੈਂ ਦਵਾਈ ਨਹੀਂ ਕਰਨ ਵਾਲਾ॥

ਧਨੀ-ਡਾਕਟਰ ਸਾਹਿਬ! ਜੇਕਰ ਆਪਦੇ ਪਲਟੇ ਦੂਜਾ ਕੋਈ ਮਨੁੱਖ ਹੁੰਦਾ ਤਾਂ ਮੈਂ ਕਦੇ ਬੀ ਉਸ ਨਾਲ ਇਹ ਪ੍ਰਤਿਗ੍ਯਾ ਨ ਕਰਦਾ, ਪਰ ਮੈਂ ਆਪ ਦੇ ਨਾਲ ਕਰਾਰ ਕਰਨ ਤੋਂ ਮੂੰਹ ਨਹੀਂ ਮੋੜਦਾ, ਕਿਉਂਕਿ ਮੈਂ ਤਾਂ ਆਪਣੀਆਂ ਅੱਖੀਆਂ ਨਾਲ਼ ਆਪਦੀ ਦਵਾਈ ਕਰਣ ਦਾ ਤਰੀਕਾ ਦੇਖ ਲੀਤਾ ਹੈ,ਮੇਰੇ ਦਿਲ ਨੂੰ ਠੀਕ ੨ ਨਿਹਚਾ ਹੋ ਗਿਆ ਹੈ, ਆਪ ਜਿਵੇਂ ਆਖੋ ਮੈਂ ਤਿਆਰ ਹਾਂ॥

ਡਾਕਟਰ—ਮਹਾਰਾਜ! ਮੈਂ ਤਾਂ ਖੋਲ੍ਹ ਕੇ ਆਖ ਦਿੱਤਾ ਹੈ ਭਾਵੇਂ ਤੁਸੀਂ ਦੁਵਾ ਕਰੋ ਭਾਵੇਂ ਨਾ ਕਰੋ ਤੁਸੀ ਮਾਲਕ ਹੋ, ਤੁਸੀਂ ਯਾਦ ਰੱਖੋਂ ਕਿ ਮੇਰਾ ਤਰੀਕਾ ਬਜਾਰ ਦੇ ਡਾਕਟਰਾਂ ਵਾਂਙ ਨਹੀਂ ਕਿ ਆਪਨੀ ਖੱਟੀ ਦੇ ਲਈ ਰੋਗੀ ਨੂੰ ਪ੍ਰਸੰਨ